ਬਰਨਾਲਾ : ਲੋਕ ਸੰਘਰਸ਼ ਦੀ ਹੋਈ ਜਿੱਤ , ਕਿਸਾਨ ਆਗੂ ਮਨਜੀਤ ਧਨੇਰ ਜੇਲ੍ਹ 'ਚੋਂ ਹੋਏ ਰਿਹਾਅ

By  Shanker Badra November 15th 2019 10:13 AM

ਬਰਨਾਲਾ : ਲੋਕ ਸੰਘਰਸ਼ ਦੀ ਹੋਈ ਜਿੱਤ , ਕਿਸਾਨ ਆਗੂ ਮਨਜੀਤ ਧਨੇਰ ਜੇਲ੍ਹ 'ਚੋਂ ਹੋਏ ਰਿਹਾਅ:ਬਰਨਾਲਾ : ਬਰਨਾਲਾ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਲੋਕ ਆਗੂ ਮਨਜੀਤ ਧਨੇਰ ਨੂੰ ਰਾਜਪਾਲ ਪੰਜਾਬ ਵਲੋਂ ਉਮਰ ਕੈਦ ਦੀ ਸਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਬੀਤੀ ਦੇਰ ਰਾਤ ਜੇਲ੍ਹ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ। ਜਿਨ੍ਹਾਂ ਦਾ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

Farmer leader Manjit Singh Dhaner Released from barnala jail ਬਰਨਾਲਾ : ਲੋਕ ਸੰਘਰਸ਼ ਦੀ ਹੋਈ ਜਿੱਤ , ਕਿਸਾਨ ਆਗੂ ਮਨਜੀਤ ਧਨੇਰ ਜੇਲ੍ਹ 'ਚੋਂ ਹੋਏ ਰਿਹਾਅ

ਜਾਣਕਾਰੀ ਅਨੁਸਾਰ 62 ਸਾਲਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਸਾਲ 2001 ਵਿੱਚ ਦਲੀਪ ਸਿੰਘ ਦੇ 2005 ਵਿੱਚ ਹੋਏ ਕਤਲ ਮਾਮਲੇ ਵਿੱਚ ਬਰਨਾਲਾ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ।ਇਸ ਤੋਂ ਬਾਅਦ ਵਿੱਚ ਹਾਈਕੋਰਟ ਨੇ ਮਨਜੀਤ ਸਿੰਘ ਧਨੇਰ ਨੂੰ ਦੋਸ਼ੀ ਠਹਿਰਾਇਆ ਸੀ।

Farmer leader Manjit Singh Dhaner Released from barnala jail ਬਰਨਾਲਾ : ਲੋਕ ਸੰਘਰਸ਼ ਦੀ ਹੋਈ ਜਿੱਤ , ਕਿਸਾਨ ਆਗੂ ਮਨਜੀਤ ਧਨੇਰ ਜੇਲ੍ਹ 'ਚੋਂ ਹੋਏ ਰਿਹਾਅ

ਜਿਸ ਮਗਰੋਂ ਧਨੇਰ ਨੇ ਇਸ ਸਜ਼ਾ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ, ਜਿਸ ਨੇ ਉਸ ਦੀ ਪਟੀਸ਼ਨ ਨੂੰ ਰੱਦ ਕਰਦਿਆਂ 3 ਸਤੰਬਰ, 2019 ਨੂੰ ਸੁਪਰੀਮ ਕੋਰਟ ਨੇ ਹਾਈਕੋਰਟ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ ਅਤੇ ਉਸ ਨੂੰ 'ਚਾਰ ਹਫ਼ਤਿਆਂ ਦੇ ਅੰਦਰ ਆਤਮ ਸਮਰਪਣ ਕਰਨ ਲਈ ਕਿਹਾ ਸੀ। ਉਸ ਨੇ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਤਮ ਸਮਰਪਣ ਕਰ ਦਿੱਤਾ ਸੀ।

Farmer leader Manjit Singh Dhaner Released from barnala jail ਬਰਨਾਲਾ : ਲੋਕ ਸੰਘਰਸ਼ ਦੀ ਹੋਈ ਜਿੱਤ , ਕਿਸਾਨ ਆਗੂ ਮਨਜੀਤ ਧਨੇਰ ਜੇਲ੍ਹ 'ਚੋਂ ਹੋਏ ਰਿਹਾਅ

ਜ਼ਿਕਰਯੋਗ ਹੈ ਕਿ 62 ਸਾਲਾ ਕਿਸਾਨ ਆਗੂ ਮਨਜੀਤ ਸਿੰਘ ਧਨੇਰ 20 ਸਤੰਬਰ ਤੋਂ ਬਰਨਾਲਾ ਜੇਲ੍ਹ ਵਿੱਚ ਬੰਦ ਸਨ। ਮਨਜੀਤ ਧਨੇਰ ਦੀ ਰਿਹਾਈ ਨੂੰ ਲੈ ਕੇ ਪਿਛਲੇ 45 ਦਿਨਾਂ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ, ਮਜ਼ਦੂਰ ਅਤੇ ਜਨਤਕ ਜਥੇਬੰਦੀਆਂ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਅੱਗੇ ਸੰਘਰਸ਼ ਕੀਤਾ ਜਾ ਰਿਹਾ ਸੀ। ਪੰਜਾਬ ਸਰਕਾਰ ਦੀ ਸਿਫ਼ਾਰਸ਼ 'ਤੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ 2001 ਦੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਮਨਜੀਤ ਸਿੰਘ ਧਨੇਰ ਨੂੰ ਮੁਆਫ਼ੀ ਦੇ ਕੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ।

-PTCNews

Related Post