ਸਿੰਘੂ ਬਾਰਡਰ 'ਤੇ ਬਣਿਆ ਤਣਾਅਪੂਰਨ ਮਾਹੌਲ , ਰਸਤੇ ਨੂੰ ਲੈ ਕੇ ਪੁਲਿਸ ਬਲ ਤੇ ਨਿਹੰਗ ਸਿੰਘ ਆਹਮੋ-ਸਾਹਮਣੇ

By  Shanker Badra January 28th 2021 02:40 PM

ਸਿੰਘੂ ਬਾਰਡਰ 'ਤੇ ਬਣਿਆ ਤਣਾਅਪੂਰਨ ਮਾਹੌਲ , ਰਸਤੇ ਨੂੰ ਲੈ ਕੇ ਪੁਲਿਸ ਬਲ ਤੇ ਨਿਹੰਗ ਸਿੰਘ ਆਹਮੋ-ਸਾਹਮਣੇ:ਨਵੀਂ ਦਿੱਲੀ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 63 ਦਿਨਾਂ ਤੋਂ ਧਰਨਾ ਦੇ ਰਹੇ (farmer Protest) ਕਿਸਾਨਾਂ ਨੇ ਗਣਤੰਤਰ ਦਿਵਸ (Republic Day) ਮੌਕੇ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਸੀ। ਇਸ ਦੌਰਾਨ ਕੁੱਝ ਸ਼ਰਾਰਤੀ ਅਨਸਰਾਂ ਨੇ ਅੰਦੋਲਨ ਅੰਦਰ ਵੜ ਕੇ ਦਿੱਲੀ ਅੰਦਰ ਕਾਫ਼ੀ ਹਿੰਸਾ ਕੀਤੀ ਸੀ ਅਤੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾ ਦਿੱਤਾ ਸੀ। ਜਿਸ ਤੋਂ ਬਾਅਦ ਲਾਲ ਕਿਲ੍ਹੇ 'ਤੇ ਹਾਲਾਤ ਕਾਫੀ ਗੰਭੀਰ ਬਣ ਗਏ ਸਨ।

ਕਿਸਾਨ ਜਥੇਬੰਦੀਆਂ ਵੱਲੋਂ ਅੱਜ ਤਿਰੰਗੇ ਦੇ ਸਤਿਕਾਰ ਲਈ ਸਿੰਘੂ ਬਾਰਡਰ 'ਤੇ ਸਦਭਾਵਨਾ ਯਾਤਰਾ ਕੱਢੀ ਜਾ ਰਹੀ ਹੈ। ਇਸ ਦੌਰਾਨ ਦਿੱਲੀ ਦੇ ਸਿੰਘੂ ਬਾਰਡਰ 'ਤੇ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਅਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੀ ਗਈ ਹੈ। ਓਤੇਹ ਰਸਤੇ ਨੂੰ ਲੈ ਕੇ ਪੁਲਿਸ ਬਲ ਤੇ ਨਿਹੰਗ ਸਿੰਘਾਂ ਆਹਮੋ-ਸਾਹਮਣੇ ਹੋ ਗਏ ਹਨ। ਦਿੱਲੀ ਪੁਲਿਸ ਨੇ ਪੈਦਲ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਹੈ।ਕਿਸਾਨ ਵਲੰਟੀਅਰਾਂ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।

ਪੜ੍ਹੋ ਹੋਰ ਖ਼ਬਰਾਂ : ਯੂਪੀ ਪੁਲਿਸ ਨੇ ਬਾਗਪਤ ਬਾਰਡਰ 'ਤੇ ਧਰਨਾ ਦੇ ਰਹੇ ਕਿਸਾਨਾਂ 'ਤੇ ਅੱਧੀ ਰਾਤ ਨੂੰ ਕੀਤਾ ਲਾਠੀਚਾਰਜ 

Farmers Against Protest at Singhu border , Locals remove road blockade at Rewari highway ਸਿੰਘੂ ਬਾਰਡਰ 'ਤੇ ਬਣਿਆ ਤਣਾਅਪੂਰਨ ਮਾਹੌਲ , ਰਸਤੇ ਨੂੰ ਲੈ ਕੇ ਪੁਲਿਸ ਬਲ ਤੇ ਨਿਹੰਗ ਸਿੰਘ ਆਹਮੋ-ਸਾਹਮਣੇ

ਇਸ ਮੌਕੇ ਸਿੰਘੂ ਬਾਰਡਰ 'ਤੇ ਦਿੱਲੀ ਵਾਲੇ ਪਾਸੇ ਸਵਰਨ ਸਿੰਘ ਪੰਧੇਰ ਹੁਰਾਂ ਦੀ ਸਟੇਜ ਨੇੜੇ ਕਿਸਾਨਾਂ ਖਿਲਾਫ਼ ਕੁੱਝ ਲੋਕਾਂ ਵੱਲੋਂ ਹੱਥਾਂ ਵਿੱਚ ਬੈਨਰ ਫੜ ਕੇ ਬਾਰਡਰ ਖਾਲੀ ਕਰਨ ਦੇ ਨਾਅਰੇ ਲਾਏ ਜੇ ਰਹੇ ਹਨ। ਇਹ ਲੋਕ ਖੁਦ ਨੂੰ ਸਥਾਨਕ ਵਾਸੀ ਕਹਿ ਰਹੇ ਨੇ ਤੇ ਕਰੀਬ 100 ਦੇ ਕਰੀਬ ਇਹ ਲੋਕ ਇਥੇ ਆ ਕੇ ਨਾਅਰੇਬਾਜ਼ੀ ਕਰ ਰਹੇ ਹਨ। ਇਹ ਲੋਕ ਰਸਤਾ ਖੋਲ੍ਹਣ ਲਈ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

Farmers Against Protest at Singhu border , Locals remove road blockade at Rewari highway ਸਿੰਘੂ ਬਾਰਡਰ 'ਤੇ ਬਣਿਆ ਤਣਾਅਪੂਰਨ ਮਾਹੌਲ , ਰਸਤੇ ਨੂੰ ਲੈ ਕੇ ਪੁਲਿਸ ਬਲ ਤੇ ਨਿਹੰਗ ਸਿੰਘ ਆਹਮੋ-ਸਾਹਮਣੇ

ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਟਿਕਰੀ ਬਾਰਡਰ ਅਤੇ ਝਰੋੜਾ ਬਾਰਡਰ ਨੂੰ ਸੀਲ ਕਰ ਦਿੱਤਾ ਹੈ ਅਤੇ ਦਿੱਲੀ ਦੇ ਸਾਰੇ ਬਾਰਡਰਾਂ 'ਤੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ ਅਤੇ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੀ ਗਈ ਹੈ। ਇਸ ਦੇ ਇਲਾਵਾ ਦਿੱਲੀ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਕਈਬਾਰਡਰਾਂ ਨੂੰ ਖ਼ਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ,ਓਧਰ ਕਿਸਾਨਾਂ ਨੇ ਵੀ ਅੰਦੋਲਨ ਤੇਜ਼ ਕਰਨ ਦਾ ਐਲਾਨ ਕੀਤਾ ਹੈ।

Farmers Against Protest at Singhu border , Locals remove road blockade at Rewari highway ਸਿੰਘੂ ਬਾਰਡਰ 'ਤੇ ਬਣਿਆ ਤਣਾਅਪੂਰਨ ਮਾਹੌਲ , ਰਸਤੇ ਨੂੰ ਲੈ ਕੇ ਪੁਲਿਸ ਬਲ ਤੇ ਨਿਹੰਗ ਸਿੰਘ ਆਹਮੋ-ਸਾਹਮਣੇ

ਪੜ੍ਹੋ ਹੋਰ ਖ਼ਬਰਾਂ : ਦਿੱਲੀ ਪੁਲਿਸ ਨੇ 20 ਕਿਸਾਨ ਆਗੂਆਂ ਨੂੰ ਭੇਜਿਆ ਨੋਟਿਸ, 3 ਦਿਨਾਂ ਅੰਦਰ ਮੰਗਿਆ ਜਵਾਬ , ਜਾਣੋਂ ਕਿਉਂ

ਇਸ ਤੋਂ ਪਹਿਲਾਂ ਬੁੱਧਵਾਰ ਦੇਰ ਰਾਤ ਗਾਜੀਪੁਰ ਬਾਰਡਰ 'ਤੇ ਅਚਾਨਕ ਤਣਾਅ ਦੀ ਸਥਿਤੀ ਬਣ ਗਈ ਹੈ। ਪ੍ਰਸ਼ਾਸਨ ਨੇ ਬੁੱਧਵਾਰ ਨੂੰ ਗਾਜ਼ੀਪੁਰ ਬਾਰਡ ਦੀ ਬਿਜਲੀ ਕੱਟ ਦਿੱਤੀ ਅਤੇ ਪੁਲਿਸ ਦੀ ਸਰਗਰਮੀ ਵਧਣ ਨਾਲ ਸਾਰੀ ਰਾਤ ਤਣਾਅ ਬਣਿਆ ਰਿਹਾ ਹੈ। ਯੂਪੀ ਦੇ ਬਾਗਪਤ ਦੇ ਬੜੌਤ ਵਿਚ ਪਿਛਲੇ 40 ਦਿਨਾਂ ਤੋਂ ਧਰਨਾ ਦੇ ਰਹੇ ਕਿਸਾਨਾਂ ਦਾ ਜ਼ਬਰੀ ਧਰਨਾ ਚੁਕਵਾ ਦਿੱਤਾ ਹੈ। ਯੂ.ਪੀ.-ਦਿੱਲੀ ਗਾਜ਼ੀਪੁਰ ਬਾਰਡਰ 'ਤੇ ਵੱਡੀ ਗਿਣਤੀ ਵਿਚ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਧਰਨਾ ਲਾ ਕੇ ਬੈਠੇ ਹਨ।

-PTCNews

Related Post