ਅਵਾਰਾ ਪਸ਼ੂਆਂ ਨੂੰ ਟਰਾਲੀਆਂ 'ਚ ਲੱਦ ਕੇ ਕਿਸਾਨ ਪਹੁੰਚੇ ਜਲੰਧਰ, ਦੇਖੋ ਤਸਵੀਰਾਂ

By  Jashan A February 18th 2020 02:14 PM

ਜਲੰਧਰ: ਸੂਬਾ ਸਰਕਾਰ ਵੱਲੋਂ ਵਸੂਲੇ ਜਾਂਦੇ ‘ਕਾਓ ਸੈੱਸ’ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਜਿਸ ਦੌਰਾਨ ਅੱਜ ਜਲੰਧਰ ਵਿਖੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨ ਅਵਾਰਾ ਪਸ਼ੂ ਟਰਾਲੀਆਂ 'ਚ ਲੱਦ ਕੇ ਪ੍ਰਤਾਪਪੁਰਾ ਮੰਡੀ 'ਚ ਪਹੁੰਚੇ ਹੋਏ ਹਨ।

 Farmers arrive in Jalandhar after loading stray cattle into trolleys, see picturesਇਸ ਰੋਸ ਪ੍ਰਦਰਸ਼ਨ ’ਚ ਪੂਰੇ ਜਲੰਧਰ ਜ਼ਿਲੇ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਟਰੱਕਾਂ ’ਚ ਪਸ਼ੂਆਂ ਨੂੰ ਇਕੱਠੇ ਕਰਕੇ ਜਲੰਧਰ ਡੀ. ਸੀ. ਦਫਤਰ ’ਚ ਛੱਡਣਗੇ। ਹਾਲਾਂਕਿ ਪੁਲਿਸ ਵੱਲੋਂ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਜਾ ਰਿਹਾ ਹੈ।

 Farmers arrive in Jalandhar after loading stray cattle into trolleys, see picturesਕਿਸਾਨ ਆਗੂਆਂ ਮੁਤਾਬਕ ਡੀ. ਸੀ. ਨੂੰ ਇਕ ਮੰਗ ਪੱਤਰ 4 ਫਰਵਰੀ ਨੂੰ ਦਿੱਤਾ ਜਾ ਚੁੱਕਾ ਹੈ, ਜਿਸ ’ਚ 17 ਫਰਵਰੀ ਤੱਕ ਅਵਾਰਾ ਪਸ਼ੂਆਂ ਦਾ ਹੱਲ ਕਰਨ ਦੀ ਮੰਗ ਕੀਤੀ ਗਈ ਸੀ। ਕਿਸਾਨਾਂ ਨੇ ਦੱਸਿਆ ਕਿ 17 ਫਰਵਰੀ ਤੱਕ ਡੀ. ਸੀ. ਸਾਹਿਬ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ, ਜਿਸ ਕਰਕੇ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ:ਮੋਬਾਇਲ ਪਾਸਪੋਰਟ ਸੇਵਾ ਐਪ ਨੂੰ ਲੋਕਾਂ ਨੇ ਖੂਬ ਕੀਤਾ ਪਸੰਦ, ਬਣਿਆ ਰਿਕਾਰਡ

ਤੁਹਾਨੂੰ ਦੱਸ ਦੇਈਏ ਕਿ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਕਿਸਾਨ ਲੁਧਿਆਣਾ ਅਤੇ ਫਰੀਦਕੋਟ 'ਚ ਅਵਾਰਾ ਪਸ਼ੂ ਲੈ ਕੇ ਪਹੁੰਚੇ ਸਨ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਸੀ।

 Farmers arrive in Jalandhar after loading stray cattle into trolleys, see picturesਇਥੇ ਇਹ ਵੀ ਦੱਸ ਦੇਈਏ ਕਿ ਅਵਾਰਾ ਪਸ਼ੂ ਸੂਬੇ ਭਰ 'ਚ ਵੱਡੀ ਸਮੱਸਿਆ ਬਣੇ ਹੋਏ ਹਨ, ਇਹ ਜਿਥੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰ ਰਹੇ ਹਨ, ਉਥੇ ਹੀ ਭਿਆਨਕ ਸੜਕੀ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ।

-PTC News

Related Post