ਗਾਜ਼ੀਪੁਰ ਬਾਰਡਰ 'ਤੇ ਜਿੱਥੇ ਪੁਲਿਸ ਨੇ ਲਗਾਏ ਕਿੱਲ , ਓਥੇ ਕਿਸਾਨਾਂ ਨੇ ਮਿੱਟੀ ਸੁੱਟ ਕੇ ਲਗਾਏ ਫੁੱਲ

By  Shanker Badra February 6th 2021 02:08 PM

ਗਾਜ਼ੀਪੁਰ ਬਾਰਡਰ 'ਤੇ ਜਿੱਥੇ ਪੁਲਿਸ ਨੇ ਲਗਾਏ ਕਿੱਲ , ਓਥੇ ਕਿਸਾਨਾਂ ਨੇ ਮਿੱਟੀ ਸੁੱਟ ਕੇ ਲਗਾਏ ਫੁੱਲ:ਨਵੀਂ ਦਿੱਲੀ : ਖੇਤੀ ਕਾਨੂੰਨਾਂ ਖਿਲਾਫ਼ ,ਦਿੱਲੀ ਦੇ ਬਾਰਡਰਾਂ 'ਤੇ ਇੰਟਰਨੈੱਟ ਸੇਵਾਵਾਂ ਬੰਦ ਕਰਨ, ਬਿਜਲੀ-ਪਾਣੀ ਕੱਟਣ ਦੇ ਵਿਰੋਧ ਅਤੇ ਗ੍ਰਿਫ਼ਤਾਰ ਅੰਦੋਲਨਕਾਰੀਆਂ ਦੀ ਰਿਹਾਈ ਲਈਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ 'ਚ ਦੁਪਹਿਰ 12 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਕਾ ਜਾਮ (Farmers Chakka Jam ) ਕੀਤਾ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ

Farmers at Ghazipur plant flowers in response to ‘iron nails’ ਗਾਜ਼ੀਪੁਰ ਬਾਰਡਰ 'ਤੇ ਜਿੱਥੇ ਪੁਲਿਸ ਨੇ ਲਗਾਏ ਕਿੱਲ , ਓਥੇ ਕਿਸਾਨਾਂ ਨੇ ਮਿੱਟੀ ਸੁੱਟ ਕੇ ਲਗਾਏ ਫੁੱਲ

ਕਿਸਾਨਾਂ ਦੇ ਚੱਕਾ ਜਾਮ ਨੂੰ ਰਾਜਧਾਨੀ ’ਚ ਅਸਫਲ ਕਰਨ ਲਈ ਗਾਜ਼ੀਪੁਰ ਬਾਰਡਰ ’ਤੇ ਕਿੱਲ ਲਗਾਏ ਗਏ ਹਨ। ਇਸ ਦੇ ਜਵਾਬ ’ਚ ਕਿਸਾਨਾਂ ਨੇ ਬਾਰਡਰ ’ਤੇ ਫੁੱਲ ਲਗਾ ਦਿੱਤੇ। ਇਹ ਫੁੱਲ ਉਸ ਸਥਾਨ ’ਤੇ ਲਗਾਏ ਗਏ ਹਨ, ਜਿਥੇ ਪੁਲਸ ਨੇ ਬੈਰੀਕੇਡ ਤੋਂ ਬਾਅਦ ਮੇਖਾਂ ਲਗਾ ਦਿੱਤੀਆਂ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਤੁਮ ਰਾਹੋਂ ਪੇ ਕਾਂਟੇ ਲਗਾਓ...ਹਮ ਫੂਲ ਲਗਾਏਂਗੇ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਲੋਂ ਇਨ੍ਹਾਂ ਫੁੱਲ-ਬੂਟਿਆਂ ਨੂੰ ਪੁੱਟ ਦਿੱਤਾ ਗਿਆ।

Farmers at Ghazipur plant flowers in response to ‘iron nails’ ਗਾਜ਼ੀਪੁਰ ਬਾਰਡਰ 'ਤੇ ਜਿੱਥੇ ਪੁਲਿਸ ਨੇ ਲਗਾਏ ਕਿੱਲ , ਓਥੇ ਕਿਸਾਨਾਂ ਨੇ ਮਿੱਟੀ ਸੁੱਟ ਕੇ ਲਗਾਏ ਫੁੱਲ

ਕਿਸਾਨਾਂ ਨੂੰ ਦਿੱਲੀ ਵਿਚ ਦਾਖਲ ਹੋਣ ਤੋਂ ਰੋਕਣ ਲਈ ਪੁਲਿਸ ਵੱਲੋਂ ਕੀਤੀ ‘ਨਾਕਾਬੰਦੀ ਅਤੇ ਕਿਲਬੰਦੀ ਦੇ ਜਵਾਬ ਵਿਚ ਕਿਸਾਨਾਂ ਨੇ ਉਥੇ ਮਿੱਟੀ ਸੁੱਟ ਕੇ ਫੁੱਲ ਲਗਾ ਦਿੱਤੇ ਹਨ। ਗਾਜ਼ੀਪੁਰ ਬਾਰਡਰ 'ਤੇ ਜਿਥੇ ਇਕ ਦਿਨ ਪਹਿਲਾਂ ਪੁਲਿਸ ਨੇ ਕਿੱਲ ਲਗਾਏ ਸੀ ,ਓਥੇ ਹੀ ਹੁਣ ਫੁੱਲ ਲਗਾਏ ਗਏ ਹਨ। ਸ਼ੁੱਕਰਵਾਰ ਨੂੰ ਗਾਜ਼ੀਪੁਰ ਬਾਰਡਰ ’ਤੇ ਕਿਸਾਨਾਂ ਨੇ ਪਹਿਲਾਂ ਦੋ ਡੰਪਰ ਮਿੱਟੀ ਮੰਗਵਾਈ ਅਤੇ ਫ਼ਿਰ ਫੁੱਲ ਲੈ ਕੇ ਪਹੁੰਚੇ ਸਨ। ਹੁਣ ਫੁੱਲ ਲਗਾ ਕੇ ਰਾਕੇਸ਼ ਟਿਕੈਤ ਚਰਚਾ ਵਿੱਚ ਗਏ ਹਨ।ਹੁਣ ਫੁੱਲ ਲਗਾ ਕੇ ਰਾਕੇਸ਼ ਟਿਕੈਤ ਚਰਚਾ ਵਿੱਚ ਗਏ ਹਨ।

Farmers at Ghazipur plant flowers in response to ‘iron nails’ ਗਾਜ਼ੀਪੁਰ ਬਾਰਡਰ 'ਤੇ ਜਿੱਥੇ ਪੁਲਿਸ ਨੇ ਲਗਾਏ ਕਿੱਲ , ਓਥੇ ਕਿਸਾਨਾਂ ਨੇ ਮਿੱਟੀ ਸੁੱਟ ਕੇ ਲਗਾਏ ਫੁੱਲ

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ

ਕਿਸਾਨ ਅਤੇ ਸਰਕਾਰ ਆਪਣੀਆਂ-ਆਪਣੀਆਂ ਰਣਨੀਤੀਆਂ ਮੁਤਾਬਕ ਚੱਲ ਰਹੇ ਹਨ। ਜਿਥੇ ਸਰਕਾਰ ਕਿਸਾਨ ਅੰਦੋਲਨ ਨੂੰ ਘੇਰਾ ਪਾ ਕੇ ਉਨ੍ਹਾਂ ਨੂੰ ਥਕਾਉਣਾ ਚਾਹੁੰਦੀ ਹੈ, ਉਥੇ ਕਿਸਾਨ ਆਗੂ ਕਿਸਾਨਾਂ ਨੂੰ ਦਿਲਾਸਾ ਦੇ ਕੇ ਅੰਦੋਲਨ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਬਣਾ ਰਹੇ ਹਨ।ਦੱਸ ਦਈਏ ਕਿ 26 ਜਨਵਰੀ ਟਰੈਕਟਰ ਰੈਲੀ ਦੌਰਾਨ ਦਿੱਲੀ ’ਚ ਕਈ ਥਾਵਾਂ ’ਤੇ ਹਿੰਸਾ ਹੋਈ ਸੀ। ਇਸ ਦੇ ਬਾਅਦ ਤੋਂ ਧਰਨਾ ਸਥਾਨ ’ਤੇ ਪੁਲਸ ਨੇ ਸੁਰੱਖਿਆ ਦੇ ਇੰਤਜ਼ਾਮ ਸ਼ਖਤ ਕਰਦੇ ਹੋਏ ਇਥੇ ਬੈਰੀਕੇਡ ਦੇ ਅੱਗੇ ਕਿੱਲ ਲਗਵਾ ਦਿੱਤੇ ਸਨ।

-PTCNews

Related Post