ਪਰਿਵਾਰਾਂ ਸਮੇਤ ਦਿੱਲੀ ਦੇ ਸਿੰਘੂ ਬਾਰਡਰ 'ਤੇ ਪੁੱਜਿਆ ਖੇਤ ਮਜ਼ਦੂਰ ਕਾਫ਼ਲਾ

By  Shanker Badra January 9th 2021 07:29 PM

ਪਰਿਵਾਰਾਂ ਸਮੇਤ ਦਿੱਲੀ ਦੇ ਸਿੰਘੂ ਬਾਰਡਰ 'ਤੇ ਪੁੱਜਿਆ ਖੇਤ ਮਜ਼ਦੂਰ ਕਾਫ਼ਲਾ:ਨਵੀਂ ਦਿੱਲੀ : ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਰਿਵਾਰਾਂ ਸਮੇਤ ਆਇਆ ਖੇਤ ਮਜ਼ਦੂਰਾਂ ਵੱਡਾ ਕਾਫ਼ਲਾ ਅੱਜ ਲੰਮਾਂ ਮਾਰਚ "ਖਰੀਦ ਰਹੀ ਨਾ ਜੇ ਸਰਕਾਰੀ- ਕਿੰਝ ਰਹਿਣਗੇ ਡਿੱਪੂ ਜਾਰੀ , ਠੇਕਾ ਖੇਤੀ ਦੀ ਪੈਣੀ ਮਾਰ- ਖੁੱਸੂ ਕਾਮਿਆਂ ਦਾ ਰੁਜ਼ਗਾਰ ਤੇ ਮੋਦੀ ਵਾਲੇ ਨਵੇਂ ਕਾਨੂੰਨ- ਰੋਜੀ ਰੋਟੀ ਦੇਣਗੇ ਹੂੰਝ" ਵਰਗੇ ਨਾਹਰਿਆ ਵਾਲੀਆਂ ਤਖਤੀਆਂ ਹੱਥਾਂ 'ਚ ਲੈ ਕੇ ਸਿੰਘੂ ਬਾਰਡਰ 'ਤੇ ਚਲਦੇ ਮੋਰਚੇ 'ਚ ਪੁੱਜਿਆ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ

Farmers Protest : Khet Majdur arrives at Delhi's Singhu border with their families ਪਰਿਵਾਰਾਂ ਸਮੇਤ ਦਿੱਲੀ ਦੇ ਸਿੰਘੂ ਬਾਰਡਰ 'ਤੇ ਪੁੱਜਿਆ ਖੇਤ ਮਜ਼ਦੂਰ ਕਾਫ਼ਲਾ

ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਅਗਵਾਈ ਹੇਠ ਸੈਕੜੇ ਮਜ਼ਦੂਰਾਂ ਦਾ ਇਹ ਕਾਫਲਾ ਸੰਯੁਕਤ ਕਿਸਾਨ ਮੋਰਚੇ ਦੇ ਪੰਡਾਲ 'ਚ ਜੁੜਨ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਟੇਜ 'ਤੇ ਵੀ ਪੁੱਜਿਆ ,ਜਿੱਥੇ ਜੁੜੇ ਇਕੱਠ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਿਹਾ ਸੰਘਰਸ਼ ਖੇਤ ਮਜ਼ਦੂਰਾਂ ਦਾ ਆਪਣਾ ਸੰਘਰਸ਼ ਹੈ।

Farmers Protest : Khet Majdur arrives at Delhi's Singhu border with their families ਪਰਿਵਾਰਾਂ ਸਮੇਤ ਦਿੱਲੀ ਦੇ ਸਿੰਘੂ ਬਾਰਡਰ 'ਤੇ ਪੁੱਜਿਆ ਖੇਤ ਮਜ਼ਦੂਰ ਕਾਫ਼ਲਾ

ਖੇਤ ਮਜ਼ਦੂਰਾਂ ਦੇ ਇਸ ਮਾਰਚ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਦਿੱਲੀ ਮੋਰਚੇ 'ਚ ਸ਼ਮੂਲੀਅਤ ਨਾਲ਼ ਖੇਤੀ ਕਾਨੂੰਨਾਂ ਖਿਲਾਫ਼ ਬੁਲੰਦ ਕੀਤੀ ਸੰਘਰਸ਼ ਸਾਂਝ ਨੂੰ ਹੋਰ ਅੱਗੇ ਵਧਾਇਆ ਜਾਵੇਗਾ। ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਮਜ਼ਦੂਰਾਂ ਦੇ ਰੁਜ਼ਗਾਰ ਦੀ ਗਰੰਟੀ , ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਬਿਜ਼ਲੀ ਬਿੱਲਾਂ ਦੀ ਮੁਕੰਮਲ ਵਾਪਸੀ ਆਦਿ ਮੰਗਾਂ ਖਿਲਾਫ਼ ਪੰਜਾਬ ਚ ਬਾਕੀ ਮਜ਼ਦੂਰ ਜਥੇਬੰਦੀਆਂ ਨਾਲ਼ ਮਿਲਕੇ  ਵਿਸ਼ਾਲ ਮੁਹਿੰਮ ਲਾਮਬੰਦ ਕਰਨ ਲਈ ਤਾਣ ਜੁਟਾਇਆ ਜਾਵੇਗਾ।

ਪੜ੍ਹੋ ਹੋਰ ਖ਼ਬਰਾਂ : ਕਿਸਾਨ ਅਤੇ BJP ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਹੋਵੇਗੀ ਤਿੱਖੀ ਬਹਿਸ ਅੱਜ ਰਾਤ 09:00 ਵਜੇ PTC News 'ਤੇ  

Farmers Protest : Khet Majdur arrives at Delhi's Singhu border with their families ਪਰਿਵਾਰਾਂ ਸਮੇਤ ਦਿੱਲੀ ਦੇ ਸਿੰਘੂ ਬਾਰਡਰ 'ਤੇ ਪੁੱਜਿਆ ਖੇਤ ਮਜ਼ਦੂਰ ਕਾਫ਼ਲਾ

ਇਸ ਵਿਸ਼ਾਲ ਕਾਫ਼ਲੇ ਦੇ ਟਿੱਕਰੀ ਬਾਰਡਰ ਤੋਂ ਰਵਾਨਾ ਹੋਣ ਸਮੇਂ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਰੋਟੀ ਰੋਜ਼ੀ ਬਚਾਉਣ ਦੀ ਲੜਾਈ ਹੈ ਅਤੇ ਖੇਤ ਮਜ਼ਦੂਰ ਇਸ ਲੜਾਈ ਦੀ ਅਹਿਮ ਟੁਕੜੀ ਹੈ ਜਿਸਨੂੰ ਲਾਮਬੰਦ ਕਰਨਾ ਕਿਸਾਨਾਂ ਦਾ ਆਹਿਮ ਕਾਰਜ ਹੈ।

-PTCNews

Related Post