ਧੱਕੇਸ਼ਾਹੀ ਵਿਰੁੱਧ ਫਾਸਟਵੇਅ ਕੇਬਲ ਅਪਰੇਟਰ ਸੜਕਾਂ ਉਪਰ ਉੱਤਰੇ

By  Ravinder Singh August 30th 2022 06:13 PM

ਜਲੰਧਰ : ਪੰਜਾਬ ਵਿਚ ਨਵੇਂ ਸ਼ੁਰੂ ਹੋਏ ਡੀਐਸ ਕੇਬਲ ਨੈੱਟਵਰਕ ਵੱਲੋਂ ਫਾਸਟਵੇਅ ਕੇਬਲ ਅਪਰੇਟਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਖਫ਼ਾ ਪੰਜਾਬ ਦੇ ਫਾਸਟਵੇਅ ਕੇਬਲ ਅਪਰੇਟਰ ਜਲੰਧਰ ਵਿਚ ਸੜਕਾਂ ਉਤੇ ਉੱਤਰ ਆਏ ਹਨ। ਧੱਕੇਸ਼ਾਹੀ ਵਿਰੁੱਧ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਪੁਲਿਸ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਫਾਸਟਵੇਅ ਕੇਬਲ ਅਪਰੇਟਰਾਂ ਉਪਰ ਹੋਏ ਹਮਲਿਆਂ ਸਬੰਧੀ ਪਰਚੇ ਦਰਜ ਹੋਣ ਦੇ ਬਾਵਜੂਦ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਅਪਰੇਟਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਕੇਬਲ ਅਪ੍ਰੇਟਰਾਂ ਨੇ ਰੋਸ ਵਜੋਂ ਸ਼ਹਿਰਾਂ ਦੀ ਸੜਕਾਂ ਉਤੇ ਪੁਤਲਾ ਚੁੱਕ ਕੇ ਰੋਸ ਮਾਰਚ ਕੀਤਾ ਅਤੇ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਧੱਕੇਸ਼ਾਹੀ ਵਿਰੁੱਧ ਫਾਸਟਵੇਅ ਕੇਬਲ ਅਪਰੇਟਰ ਸੜਕਾਂ ਉਪਰ ਉੱਤਰੇਇਸ ਤੋਂ ਬਾਅਦ ਫਾਸਟਵੇਅ ਕੇਬਲ ਅਪਰੇਟਰਾਂ ਦਾ ਵਫ਼ਦ ਜਲੰਧਰ ਪੁਲਿਸ ਕਮਿਸ਼ਨਰ ਨੂੰ ਮਿਲਿਆ ਤੇ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਨੇ ਡੀਐੱਸ ਨੈਟਵਰਕ ਉਤੇ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ। ਪੁਲਿਸ ਕਮਿਸ਼ਨਰ ਨੇ ਫਾਸਟਵੇਅ ਕੇਬਲ ਅਪਰੇਟਰਾਂ ਨੂੰ ਦੋ ਦਿਨ ਦੇ ਅੰਦਰ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਧੱਕੇਸ਼ਾਹੀ ਵਿਰੁੱਧ ਫਾਸਟਵੇਅ ਕੇਬਲ ਅਪਰੇਟਰ ਸੜਕਾਂ ਉਪਰ ਉੱਤਰੇਸੰਜੀਤ ਸਿੰਘ ਗਿੱਲ ਸੂਬਾ ਪ੍ਰਧਾਨ ਕੇਬਲ ਟੀਵੀ ਅਪ੍ਰੇਟਰ ਐਸੋਸੀਏਸ਼ਨ ਨੇ ਸੰਘਰਸ਼ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ। ਜੇ ਫਿਰ ਵੀ ਕੋਈ ਸੁਣਵਾਈ ਨਾ ਹੋਈ ਤਾਂ ਪਹਿਲਾਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਲਾਵਾਂਗੇ ਤੇ ਫਿਰ ਕੰਮਕਾਜ ਠੱਪ ਕਰਕੇ TRAI ਨੂੰ ਚਾਬੀਆਂ ਸੌਂਪਾਂਗੇ।

-PTC News

ਇਹ ਵੀ ਪੜ੍ਹੋ : ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 316ਵਾਂ ਸੰਪੂਰਨਤਾ ਦਿਵਸ

Related Post