ਹੁਣ ਫਾਸਟਵੇਅ DTH 'ਤੇ ਪੀਟੀਸੀ ਨੈੱਟਵਰਕ ਦੇ ਸਾਰੇ ਚੈੱਨਲ ਲੜੀਵਾਰ ਦੇਖੋ ਇਹਨਾਂ ਨੰਬਰਾਂ 'ਤੇ

By  Jashan A December 21st 2019 02:24 PM

ਹੁਣ ਫਾਸਟਵੇਅ DTH 'ਤੇ ਪੀਟੀਸੀ ਨੈੱਟਵਰਕ ਦੇ ਸਾਰੇ ਚੈੱਨਲ ਲੜੀਵਾਰ ਦੇਖੋ ਇਹਨਾਂ ਨੰਬਰਾਂ 'ਤੇ,ਫਾਸਟਵੇਅ ਕੇਬਲ ਨੈੱਟਵਰਕ ਦੇ ਸਾਰੇ ਗ੍ਰਾਹਕਾਂ ਨੂੰ ਹੁਣ ਪੀਟੀਸੀ ਨੈੱਟਵਰਕ ਦੇ ਸਾਰੇ ਚੈਨਲ ਹੁਣ ਇਕ ਸਾਰ ਦੇਖਣ ਨੂੰ ਮਿਲਣਗੇ। ਦਰਅਸਲ, ਫਾਸਟਵੇਅ ਨੇ ਪੀਟੀਸੀ ਨੈਟਵਰਕ ਦੇ ਸਾਰੇ ਚੈੱਨਲ ਲੜੀਵਾਰ ਕਰ ਦਿੱਤੇ ਹਨ। ਜਿਸ ਦੌਰਾਨ ਹੁਣ ਪੀਟੀਸੀ ਨਿਊਜ਼ ਚੈਨਲ ਨੰਬਰ 40, ਪੀਟੀਸੀ ਸਿਮਰਨ ਚੈਨਲ ਨੰਬਰ 41, ਪੀਟੀਸੀ ਪੰਜਾਬੀ ਗੋਲਡ ਚੈਨਲ ਨੰਬਰ 42, ਪੀਟੀਸੀ ਮਿਊਜ਼ਿਕ ਚੈਨਲ ਨੰਬਰ 43 ਅਤੇ ਪੀਟੀਸੀ ਪੰਜਾਬੀ ਚੈਨਲ ਨੰਬਰ 44, ਪੀਟੀਸੀ ਚੱਕ ਦੇ ਚੈਨਲ ਨੰਬਰ 45 'ਤੇ ਦੇਖਣ ਨੂੰ ਮਿਲਣਗੇ। ਹੋਰ ਪੜ੍ਹੋ:ਪੀਟੀਸੀ ਨੈੱਟਵਰਕ ਦੀ ਇੱਕ ਹੋਰ ਨਿਵੇਕਲੀ ਪਹਿਲ , ''ਪੀਟੀਸੀ ਬਾਕਸ ਆਫਿਸ'' ਦਾ ਕੀਤਾ ਰਸਮੀ ਐਲਾਨ ਤੁਹਾਨੂੰ ਦੱਸ ਦੇਈਏ ਕਿ ਪੀਟੀਸੀ ਨੈੱਟਵਰਕ ਦੁਨੀਆਂ ਭਰ 'ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ। ਇਹ ਪੰਜਾਬ ਦਾ ਪਹਿਲਾ ਅਜਿਹਾ ਨੈੱਟਵਰਕ ਹੈ, ਜਿਸ ਨੇ ਖੇਤਰੀ ਭਾਸ਼ਾ 'ਚ 7 ਚੈੱਨਲ ਦਰਸ਼ਕਾਂ ਦੀ ਝੋਲੀ 'ਚ ਪਾਏ ਹਨ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੀਟੀਸੀ ਨੈੱਟਵਰਕ ਵੱਲੋਂ ਸਿੱਖ ਭਾਈਚਾਰੇ ਨੂੰ ਗੁਰਬਾਣੀ ਨਾਲ ਜੋੜਨ ਲਈ ਰੋਜ਼ਾਨਾ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਜਿਸ ਦੌਰਾਨ ਦੁਨੀਆ ਭਰ ‘ਚ ਵੱਸਦੇ ਲੋਕ ਘਰ ਬੈਠੇ ਹੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ। -PTC News

Related Post