ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੇੜੇ ਬਣੇਗਾ ਰੇਲਵੇ ਅੰਡਰ ਬ੍ਰਿਜ਼ : ਪ੍ਰੇਮ ਸਿੰਘ ਚੰਦੂਮਾਜਰਾ

By  Shanker Badra August 26th 2018 03:50 PM -- Updated: August 26th 2018 03:53 PM

ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੇੜੇ ਬਣੇਗਾ ਰੇਲਵੇ ਅੰਡਰ ਬ੍ਰਿਜ਼ :ਪ੍ਰੇਮ ਸਿੰਘ ਚੰਦੂਮਾਜਰਾ:ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨੇੜੇ ਰੇਲਵੇ ਅੰਡਰ ਬ੍ਰਿਜ਼ ਬਣਾਇਆ ਜਾਵੇਗਾ।ਇਸ ਦਾ ਪ੍ਰਗਟਾਵਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਹੈ।ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਟ੍ਰੈਫਿਕ ਦੇ ਲੱਗਦੇ ਲੰਮੇ-ਲੰਮੇ ਜਾਮ ਲੱਗਣ ਕਾਰਨ ਇਹ ਫੈਸਲਾ ਲਿਆ ਗਿਆ ਹੈ ਅਤੇ ਉਹ ਜਲਦ ਹੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨਾਲ ਮੁਆਇਨਾ ਕਰਨਗੇ।

ਇਸ ਮੌਕੇ ਉਨ੍ਹਾਂ ਨੇ ਅਮਰੀਕਾ 'ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. 'ਤੇ ਹੋਏ ਹਮਲੇ ਪਿਛੇ ਜਗਦੀਸ਼ ਟਾਈਟਲ ਦਾ ਹੱਥ ਹੈ।ਇਹ ਜਾਨਲੇਵਾ ਹਮਲਾ ਕਾਂਗਰਸ ਦੀ ਸ਼ਹਿ 'ਤੇ ਹੋਇਆ ਹੈ।ਜਿਸ ਸਬੰਧੀ ਉਹ 27 ਅਗਸਤ ਨੂੰ ਮੈਂਬਰ ਪਾਰਲੀਮੈਂਟ ਵਿਦੇਸ਼ ਮੰਤਰੀ ਕੋਲ ਇਹ ਮਾਮਲਾ ਉਠਾ ਕੇ ਅਮਰੀਕਾ ਹਮਲਾਵਰਾਂ 'ਤੇ ਇਰਾਦਾ ਕਤਲ ਕੇਸ ਦਰਜ ਕਰਨ ਦੀ ਮੰਗ ਕਰਨਗੇ।

-PTCNews

Related Post