ਅਧਿਆਪਕ ਨੇ ਸ਼ਾਇਰਾਨਾ ਅੰਦਾਜ਼ 'ਚ ਦਿੱਤਾ ਅਸਤੀਫ਼ਾ, ਸਰਕਾਰ 'ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਉੱਠੇ ਵੱਡੇ ਸਵਾਲ !!

By  Jashan A December 26th 2018 05:34 PM

ਅਧਿਆਪਕ ਨੇ ਸ਼ਾਇਰਾਨਾ ਅੰਦਾਜ਼ 'ਚ ਦਿੱਤਾ ਅਸਤੀਫ਼ਾ, ਸਰਕਾਰ 'ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਉੱਠੇ ਵੱਡੇ ਸਵਾਲ !!,ਫਤਹਿਗੜ੍ਹ ਸਾਹਿਬ: ਪਿਛਲੇ ਕੁਝ ਸਮੇਂ ਤੋਂ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਲਗਾਏ ਜਾ ਰਹੇ ਹਨ ਅਤੇ ਤੰਗ ਆ ਕੇ ਕਈ ਅਧਿਆਪਕਾਂ ਵੱਲੋਂ ਅਸਤੀਫੇ ਵੀ ਦਿਤੇ ਜਾ ਰਹੇ ਹਨ।ਸਰਕਾਰ ਦੇ ਰਵੱਈਏ ਤੋਂ ਪਰੇਸ਼ਾਨ ਅਧਿਆਪਕ ਹੁਣ ਹੋਰ ਧੰਦੇ ਲੱਭ ਰਹੇ ਹਨ।

teacher resign ਅਧਿਆਪਕ ਨੇ ਸ਼ਾਇਰਾਨਾ ਅੰਦਾਜ਼ 'ਚ ਦਿੱਤਾ ਅਸਤੀਫ਼ਾ, ਸਰਕਾਰ 'ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਉੱਠੇ ਵੱਡੇ ਸਵਾਲ !!

ਇੱਕ ਤਾਜ਼ਾ ਮਾਮਲਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਥੇ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਚੂੰਨੀ ਕਲਾਂ ਦੇ ਇੱਕ ਅਧਿਆਪਕ ਨੇ ਸਰਕਾਰ ਨੂੰ ਅਨੋਖੇ ਢੰਗ ਨਾਲ ਅਸਤੀਫਾ ਭੇਜ ਆਪਣਾ ਦਰਦ ਬਿਆਨ ਕੀਤਾ ਹੈ।

teacher resign ਅਧਿਆਪਕ ਨੇ ਸ਼ਾਇਰਾਨਾ ਅੰਦਾਜ਼ 'ਚ ਦਿੱਤਾ ਅਸਤੀਫ਼ਾ, ਸਰਕਾਰ 'ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਉੱਠੇ ਵੱਡੇ ਸਵਾਲ !!

ਅਧਿਆਪਕ ਨੇ ਆਪਣੇ ਅਸਤੀਫ਼ੇ 'ਚ ਲਿਖਿਆ ਹੈ ਕਿ ‘ਨਾ ਸਮਝੀਂ ਕੋਈ ਸ਼ਾਇਰਾਨਾ ਲਤੀਫਾ ਭੇਜ ਰਿਹਾਂ, ਮੈਂ ਤੇਰੀ ਬਦਸਲੂਕੀ ਨੂੰ ਅਸਤੀਫਾ ਭੇਜ ਰਿਹਾਂ! ਮਿਲੀ ਜਾਣਕਾਰੀ ਮੁਤਾਬਕ ਇਸ ਅਧਿਆਪਕ ਦਾ ਨਾਮ ਇੰਦਰਜੀਤ ਸਿੰਘ ਢਿੱਲੋਂ ਹੈ। ਇਸ ਅਧਿਆਪਕ ਨੇ ਦੱਸਿਆ ਹੈ ਕਿ 6 ਸਾਲ ਕੀਤੀ ਮਿਹਨਤ ਦਾ ਮੁੱਲ ਨਾ ਪੈਣ ‘ਤੇ ਉਸਨੇ ਇਹ ਅਸਤੀਫਾ ਦਿੱਤਾ ਹੈ ਜਿਸ ਨੂੰ ਉਸਨੇ ਕੁਝ ਸਤਰਾਂ ’ਚ ਇਸ ਤਰ੍ਹਾਂ ਪਿਰੋਇਆ :-

ਹੱਥ ਅੱਡਣ ਨਾਲੋਂ ਚੰਗਾ ਜ਼ਰਾ ਹੱਥ ਹਿਲਾ ਲੈਣਾ ।

ਇਸ ਜੋਸ਼-ਏ-ਹੁਨਰ ਨੂੰ ਕਿਤੇ ਹੋਰ ਅਜ਼ਮਾ ਲੈਣਾ।

ਮੇਰੀਆਂ ਹੋਰ ਵੀ ਲੋੜਾਂ ਨੇ ਪਾਪੀ ਪੇਟ ਤੋਂ ਪਰੇ,

ਤੇਰੇ ਲਈ ਤਾਂ ਕਾਫੀ ਹੈ ਕਿ ਬਸ ਰੋਟੀ ਖਾ ਲੈਣਾ।

ਆ ਇੱਕ ਖੇਡ ਖੇਡੀਏ! ਤੂੰ ਮੇਰੀ ਮੈਂ ਤੇਰੀ ਜਗ੍ਹਾ,

ਇੱਕ ਦਿਨ ਚਲਾ ਮੈਂ ਜਿੱਦਾਂ, ਮੈਂ ਨਿੱਤ ਘਰ ਚਲਾ ਲੈਣਾ।

ਮੇਰੇ ਸਿਰ ਮੇਰੇ ਪਰਿਵਾਰ ਦੇ ਕਿੰਨੇ ਦੂਸ਼ਣ ਹੋਣਗੇ,

ਜਿੰਨਾਂ ਦੇ ਸੁਪਨੇ ਮਾਰਦਾਂ, ਕਿੰਨੇ ਚਾਅ ਦਬਾ ਲੈਣਾ।

ਲੋਕੀ ਜਿਸ ਦਿਵਾਲੀ ਨੂੰ ਘਰੇ ਦੀਵੇ ਜਲਾਉਂਦੇ ਨੇ,

ਮੈਂ ਕਿਸੇ ਧਰਨੇ ‘ਤੇ ਬੈਠਾ, ਕੋਈ ਪੁਤਲਾ ਜਲਾ ਲੈਣਾ।

ਤੂੰ ਕੀ ਬਰਖ਼ਾਸਤ ਕਰੇਂਗਾ, ਮੈਂ ਆਪੇ ਵਿਦਾ ਲੈਣਾ।

ਇਸ ਮਾਨਸਿਕ ਸੋਸ਼ਣ ਨੂੰ ਮੈਂ ਅਲਵਿਦਾ ਕਹਿਨਾ।

ਦੱਸ ਦੇਈਏ ਕਿ ਸੂਬੇ ਦਾ ਭਵਿੱਖ ਸਿਰਣਹਾਰੇ ਅਧਿਆਪਕ ਆਪਣਾ ਭਵਿੱਖ ਧੁੰਦਲਾ ਦੇਖ ਆਪਣੇ ਕਿੱਤੇ ਤੋਂ ਤੋਬਾ ਕਰ ਰਹੇ ਹਨ ਅਤੇ ਲਗਾਤਾਰ ਸਰਕਾਰ ਦੀਆਂ ਨੀਤੀਆਂ ਨੂੰ ਕੋਸ ਰਹੇ ਹਨ। ਲੰਮੇ ਸਮੇਂ ਤੋਂ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੇ ਜਾਣ ਕਰਕੇ ਅਧਿਆਪਕਾਂ ਵਲੋਂ ਸਰਕਾਰ ਖਿਲਾਫ ਹੱਲਾ ਬੋਲਿਆ ਜਾ ਰਿਹਾ ਅਤੇ ਅਧਿਆਪਕਾਂ ਵੱਲੋਂ ਅਸਤੀਫਾ ਦੇਣ ਜਿਹੇ ਰਾਹ ਅਪਣਾਏ ਜਾ ਰਹੇ ਹਨ।

-PTC News

Related Post