ਰੋਜ਼ੀ-ਰੋਟੀ ਕਮਾਉਣ ਗਈ ਲੜਕੀ ਦੀ ਦੁਬਈ 'ਚ ਹੋਈ ਮੌਤ , ਮ੍ਰਿਤਕ ਦੇਹ ਪੁੱਜੀ ਪੰਜਾਬ

By  Shanker Badra March 5th 2019 09:42 PM

ਰੋਜ਼ੀ-ਰੋਟੀ ਕਮਾਉਣ ਗਈ ਲੜਕੀ ਦੀ ਦੁਬਈ 'ਚ ਹੋਈ ਮੌਤ , ਮ੍ਰਿਤਕ ਦੇਹ ਪੁੱਜੀ ਪੰਜਾਬ:ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਦੇ ਪਿੰਡ ਨਾਰਾਇਣਗੜ੍ਹ ਦੀ ਲੜਕੀ ਮਨਪ੍ਰੀਤ ਕੌਰ (25) ਪੁੱਤਰੀ ਕਿੱਕਰ ਸਿੰਘ 6 ਫਰਵਰੀ 2019 ਨੂੰ ਹੀ ਦੁਬਈ ਵਿਖੇ ਰੋਜ਼ੀ-ਰੋਟੀ ਕਮਾਉਣ ਗਈ ਸੀ।ਓਥੇ 16 ਫਰਵਰੀ ਨੂੰ ਦਿਲ ਦੀ ਧੜਕਣ ਰੁਕਣ ਕਾਰਨ ਦੁਬਈ ਵਿਖੇ ਮੌਤ ਹੋ ਗਈ ਸੀ।ਜਿਸ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ ਹੈ।

Fatehgarh Sahib village Naraingarh Girl Death in Dubai
ਰੋਜ਼ੀ-ਰੋਟੀ ਕਮਾਉਣ ਗਈ ਲੜਕੀ ਦੀ ਦੁਬਈ 'ਚ ਹੋਈ ਮੌਤ , ਮ੍ਰਿਤਕ ਦੇਹ ਪੁੱਜੀ ਪੰਜਾਬ

ਦੱਸ ਦੇਈਏ ਕਿ ਜਦੋਂ ਬੀਤੇ ਦਿਨੀਂ ਪਰਿਵਾਰਕ ਮੈਂਬਰਾਂ ਨੂੰ ਮਨਪ੍ਰੀਤ ਕੌਰ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਸੋਗ ਵਿਚ ਡੁੱਬ ਗਏ।ਉਨ੍ਹਾਂ ਪਿੰਡ ਵਾਸੀਆਂ ਦੀ ਸਹਿਯੋਗ ਨਾਲ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਸਤ ਡਾ. ਓਬਰਾਏ ਨਾਲ ਸੰਪਰਕ ਕਰ ਕੇ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਮੰਗ ਕੀਤੀ ਸੀ।ਜਿਸ ਤੋਂ ਬਾਅਦ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਵਿਖੇ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮੰਗਲਵਾਰ ਨੂੰ ਮ੍ਰਿਤਕ ਦੇਹ ਵਤਨ ਪੁੱਜਦੀ ਕੀਤੀ ਹੈ।

Fatehgarh Sahib village Naraingarh Girl Death in Dubai
ਰੋਜ਼ੀ-ਰੋਟੀ ਕਮਾਉਣ ਗਈ ਲੜਕੀ ਦੀ ਦੁਬਈ 'ਚ ਹੋਈ ਮੌਤ , ਮ੍ਰਿਤਕ ਦੇਹ ਪੁੱਜੀ ਪੰਜਾਬ

ਜ਼ਿਕਰਯੋਗ ਹੈ ਕਿ ਮ੍ਰਿਤਕ ਮਨਪ੍ਰੀਤ ਕੌਰ ਨੇ ਐਮ.ਐੱਸ.ਸੀ.(ਮੈਥੇਮੈਟਿਕਸ) ਦੀ ਉੱਚ ਡਿਗਰੀ ਪਾਸ ਕੀਤੀ ਹੋਈ ਸੀ ਅਤੇ ਉਹ ਬੀਤੀ 6 ਫਰਵਰੀ ਨੂੰ ਹੀ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਈ ਸੀ।ਉਸ ਦੇ ਦੁਬਈ ਜਾਣ ਤੋਂ ਕੇਵਲ 10 ਦਿਨ ਬਾਅਦ ਹੀ 16 ਫਰਵਰੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ।

-PTCNews

Related Post