ਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਕ ਹਾਦਸਾ , ਨਾਨੀ-ਦੋਹਤੇ ਦੀ ਹੋਈ ਮੌਤ 

By  Shanker Badra September 23rd 2019 08:35 AM

ਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਕ ਹਾਦਸਾ , ਨਾਨੀ-ਦੋਹਤੇ ਦੀ ਹੋਈ ਮੌਤ:ਫਾਜ਼ਿਲਕਾ : ਪੰਜਾਬ ਵਿੱਚ ਆਵਾਰਾ ਪਸ਼ੂ ਇਕ ਵੱਡੀ ਸਮਿੱਸਆ ਬਣਦੇ ਜਾ ਰਹੇ ਹਨ। ਅਵਾਰਾ ਪਸ਼ੂਆਂ ਕਾਰਨ ਖੇਤੀ ਦਾ ਉਜਾੜਾ ਹੋ ਰਿਹਾ ਹੈ ਅਤੇ ਜਨ-ਜੀਵਨ ਵਿੱਚ ਖਲਲ ਪੈ ਰਿਹਾ ਹੈ। ਇਹ ਅਵਾਰਾ ਪਸ਼ੂ ਅਕਸਰ ਹੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਪੰਜਾਬ ਵਿਚ ਵਧਦੇ ਅਵਾਰਾ ਪਸ਼ੂਆ ਕਾਰਨ, ਸੜਕਾਂ ‘ਤੇ ਦਿਨ ਪ੍ਰਤੀਦਿਨ ਹਾਦਸਿਆ ਦੀ ਗਿਣਤੀ ਵੱਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ।

Fazilka-Abohar Road Stray cattle Due Road Accident , Two Deaths ਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਲ ਹਾਦਸਾ , ਨਾਨੀ-ਦੋਹਤੇ ਦੀ ਹੋਈ ਮੌਤ

ਜਿਥੇ ਫਾਜ਼ਿਲਕਾ-ਅਬੋਹਰ ਰੋਡ 'ਤੇ ਪਿੰਡ ਨਿਹਾਲ ਖੇੜਾ ਨੇੜੇ ਬੇਸਹਾਰਾ ਪਸ਼ੂ ਨਾਲ ਟੱਕਰ 'ਚ ਮੋਟਰਸਾਈਕਲ ਸਵਾਰ ਨਾਨੀ-ਦੋਹਤੇ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲਾਲਾਬਾਦ ਵਾਸੀ ਸੁਮਿਤ ਬਜਾਜ ਆਪਣੀ ਨਾਨੀ ਸੁਦੇਸ਼ ਕੁਮਾਰੀ ਦੇ ਕੋਲ ਫਾਜ਼ਿਲਕਾ ਆਇਆ ਹੋਇਆ ਸੀ। ਜਦੋਂ ਬੀਤੀ ਰਾਤ ਉਹ ਮੋਟਰਸਾਈਕਲ 'ਤੇ ਆਪਣੀ ਨਾਨੀ ਦੇ ਨਾਲ ਆਪਣੀ ਮਾਸੀ ਨੂੰ ਮਿਲਣ ਲਈ ਅਬੋਹਰ ਜਾ ਰਿਹਾ ਸੀ ਤਾਂ ਪਿੰਡ ਨਿਹਾਲ ਖੇੜਾ ਦੇ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਸੜਕ 'ਤੇ ਬੇਸਹਾਰਾ ਪਸ਼ੂ ਨਾਲ ਟਕਰਾ ਗਿਆ। ਇਸ ਕਾਰਨ ਦੋਵੇਂ ਸੜਕ 'ਤੇ ਡਿੱਗ ਪਏ।

Fazilka-Abohar Road Stray cattle Due Road Accident , Two Deaths ਆਵਾਰਾ ਪਸ਼ੂ ਕਾਰਨ ਵਾਪਰਿਆ ਦਰਦਨਾਲ ਹਾਦਸਾ , ਨਾਨੀ-ਦੋਹਤੇ ਦੀ ਹੋਈ ਮੌਤ

ਇਸ ਹਾਦਸੇ ਦੌਰਾਨ ਔਰਤ ਸੁਦੇਸ਼ ਕੁਮਾਰੀ ਦੀ ਮੌਕੇ 'ਤੇ ਹੀ ਹੋਈ ਹੈ ਜਦਕਿ ਗੰਭੀਰ ਰੂਪ 'ਚ ਜ਼ਖਮੀ ਸੁਮਿਤ ਕੁਮਾਰ ਨੂੰ ਸਿਵਲ ਹਸਪਤਾਲ ਫਾਜ਼ਿਲਕਾ 'ਚ ਦਾਖਲ ਕਰਵਾਇਆ ਗਿਆ, ਜਿਥੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਹਿਲਾਂ ਫਰੀਦਕੋਟ ਮਗਰੋਂ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਇਸ ਦੌਰਾਨ ਸੁਮਿਤ ਕੁਮਾਰ ਦੀ ਫਰੀਦਕੋਟ ਤੋਂ ਅੰਮ੍ਰਿਤਸਰ ਲੈ ਕੇ ਜਾਂਦੇ ਹੋਏ ਰਸਤੇ 'ਚ ਮੌਤ ਹੋ ਗਈ ਹੈ।

-PTCNews

Related Post