ਫਾਜ਼ਿਲਕਾ-ਮਲੋਟ ਰੋਡ 'ਤੇ ਕਾਰ ਚਾਲਕ ਨੇ ਪੁਲਿਸ ਵਾਲਿਆਂ ਨੂੰ ਮਾਰੀ ਟੱਕਰ, 1 ਦੀ ਮੌਤ,1 ਗੰਭੀਰ ਜ਼ਖਮੀ

By  Jashan A December 18th 2018 05:23 PM

ਫਾਜ਼ਿਲਕਾ-ਮਲੋਟ ਰੋਡ 'ਤੇ ਕਾਰ ਚਾਲਕ ਨੇ ਪੁਲਿਸ ਵਾਲਿਆਂ ਨੂੰ ਮਾਰੀ ਟੱਕਰ, 1 ਦੀ ਮੌਤ,1 ਗੰਭੀਰ ਜ਼ਖਮੀ,ਫਾਜ਼ਿਲਕਾ: ਫਾਜ਼ਿਲਕਾ-ਮਲੋਟ ਰੋਡ 'ਤੇ ਪੈਂਦੇ ਪਿੰਡ ਮੂਲਿਆਂਵਾਲੀ ਨੇੜੇ ਪੁਲਸ ਨਾਕੇ 'ਤੇ ਤਾਇਨਾਤ 2 ਪੁਲਸ ਕਰਮਚਾਰੀਆਂ ਨੂੰ ਇਕ ਕਾਰ ਸਵਾਰ ਵਲੋਂ ਟੱਕਰ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

fazilka ਫਾਜ਼ਿਲਕਾ-ਮਲੋਟ ਰੋਡ 'ਤੇ ਕਾਰ ਚਾਲਕ ਨੇ ਪੁਲਿਸ ਵਾਲਿਆਂ ਨੂੰ ਮਾਰੀ ਟੱਕਰ, 1 ਦੀ ਮੌਤ,1 ਗੰਭੀਰ ਜ਼ਖਮੀ

ਜਿਸ ਦੋੜਨ ਇਹਨਾਂ ਵਿੱਚੋਂ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ ਅਤੇ ਦੂਸਰਾ ਕਰਮਚਾਰੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋ ਇਹ ਪੁਲਿਸ ਕਰਮਚਾਰੀ ਨਾਕੇਬੰਦੀ ਦੌਰਾਨ ਆਪਣੀ ਡਿਊਟੀ ਕਰ ਰਹੇ ਸਨ।

ਹੋਰ ਪੜ੍ਹੋ:ਯੂਥ ਅਕਾਲੀ ਦਲ ਵੱਲੋਂ 1984 ਕਤਲੇਆਮ ਦੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਮੰਗਣ ਲਈ ਵਿਧਾਨ ਸਭਾ ਦਾ ਹੰਗਾਮੀ ਇਜਲਾਸ ਬੁਲਾਉਣ ਦਾ ਸੱਦਾ

ਨਾਕੇਬੰਦੀ ਦੌਰਾਨ ਉਕਤ ਪੁਲਸ ਕਰਮਚਾਰੀਆਂ ਨੇ ਆ ਰਹੀ ਇਕ ਕਾਰ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਵਿਅਕਤੀ ਰੁੱਕਣ ਦੀ ਥਾਂ ਉਨ੍ਹਾਂ ਨੂੰ ਟੱਕਰ ਮਾਰ ਕੇ ਮੌਕੇ 'ਤੇ ਫਰਾਰ ਹੋ ਗਿਆ।

accident ਫਾਜ਼ਿਲਕਾ-ਮਲੋਟ ਰੋਡ 'ਤੇ ਕਾਰ ਚਾਲਕ ਨੇ ਪੁਲਿਸ ਵਾਲਿਆਂ ਨੂੰ ਮਾਰੀ ਟੱਕਰ, 1 ਦੀ ਮੌਤ,1 ਗੰਭੀਰ ਜ਼ਖਮੀ

ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਫਾਜ਼ਿਲਕਾ ਪੁਲਸ ਦੇ ਆਹਤਾ ਅਧਿਕਾਰੀਆਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

-PTC News

Related Post