ਫਾਜ਼ਿਲਕਾ: ਰਿਟ੍ਰੀਟ ਸੈਰੇਮਨੀ ਦੌਰਾਨ ਪਾਕਿਸਤਾਨੀ ਰੇਂਜਰ ਤੋਂ ਹੋਈ ਇਹ ਵੱਡੀ ਗਲਤੀ, ਦੇਖੋ ਵੀਡੀਓ

By  Jashan A March 13th 2019 02:41 PM -- Updated: March 13th 2019 02:45 PM

ਫਾਜ਼ਿਲਕਾ: ਰਿਟ੍ਰੀਟ ਸੈਰੇਮਨੀ ਦੌਰਾਨ ਪਾਕਿਸਤਾਨੀ ਰੇਂਜਰ ਤੋਂ ਹੋਈ ਇਹ ਵੱਡੀ ਗਲਤੀ, ਦੇਖੋ ਵੀਡੀਓ,ਫਾਜ਼ਿਲਕਾ: ਫਾਜ਼ਿਲਕਾ ਦੀ ਅੰਤਰਰਾਸ਼ਟਰੀ ਸਾਦਕੀ ਬਾਰਡਰ 'ਤੇ ਕੁਝ ਅਜਿਹਾ ਦੇਖਣ ਨੂੰ ਮਿਲਿਆ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਭਾਰਤ ਅਤੇ ਪਾਕਿਸਤਾਨ ਦੀ ਰਿਟ੍ਰੀਟ ਸੈਰੇਮਨੀ ਚੱਲ ਰਹੀ ਸੀ ਜਿਸ ਨਾਲ ਪਾਕਿਸਤਾਨ 'ਚ ਇਕ ਦਮ ਸ਼ਾਂਤੀ ਤੇ ਹਿੰਦੁਸਤਾਨ 'ਚ ਜੋਸ਼ ਦੀ ਲਹਿਰ ਫੈਲ ਗਈ।

ਮਿਲੀ ਜਾਣਕਾਰੀ ਮੁਤਾਬਕ ਰਿਟ੍ਰੀਟ ਸੈਰੇਮਨੀ ਦੌਰਾਨ ਪਾਕਿਸਤਾਨੀ ਰੇਂਜਰਸ ਬੰਦੂਕਾਂ ਨੂੰ ਘੁਮਾ ਕੇ ਆਪਣੇ ਦੇਸ਼ ਵਾਸੀਆਂ ਸਾਹਮਣੇ ਜੋਸ਼ ਪੇਸ਼ ਕਰ ਰਹੇ ਸਨ ਕਿ ਅਚਾਨਕ ਇਕ ਪਾਕਿਸਤਾਨੀ ਰੇਂਜਰ ਦੇ ਹੱਥੋਂ ਬੰਦੂਕ ਫਿਸਲ ਕਿ ਜ਼ਮੀਨ 'ਤੇ ਜਾ ਡਿਗਦੀ ਹੈ।

ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਤੁਸੀਂ ਵੀਡੀਓ 'ਚ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਕਿਸਤਾਨੀ ਰੇਂਜਰ ਦੇ ਹੱਥੋਂ ਬੰਦੂਕ ਖਿਸਕ ਜਾਂਦੀ ਹੈ।

-PTC News

Related Post