ਫਾਜ਼ਿਲਕਾ ‘ਚ 3 ਸਾਲਾ ਬੱਚੀ ਦੀ ਗੱਡੀ ਹੇਠ ਆਉਣ ਨਾਲ ਹੋਈ ਮੌਤ

By  Shanker Badra June 20th 2018 10:03 PM

ਫਾਜ਼ਿਲਕਾ ‘ਚ 3 ਸਾਲਾ ਬੱਚੀ ਦੀ ਗੱਡੀ ਹੇਠ ਆਉਣ ਨਾਲ ਹੋਈ ਮੌਤ:ਫਾਜ਼ਿਲਕਾ ‘ਚ 3 ਸਾਲ ਦੀ ਬੱਚੀ ਦੀ ਗੱਡੀ ਹੇਠ ਆਉਣ ਨਾਲ ਮੌਤ ਹੋ ਗਈ ਹੈ।ਫਾਜ਼ਿਲਕਾ ਦੇ ਕੋਡੀਆਂਵਾਲੀ ਵਿੱਚ ਬੱਚੀ ਦੁਕਾਨ ਤੋਂ ਚੀਜ਼ ਲੈਣ ਜਾ ਰਹੀ ਸੀ ਤਾਂ ਗੱਡੀ ਬੈਕ ਕਰਦੇ ਸਮੇਂ ਗੱਡੀ ਬੱਚੀ ਦੇ ਉਪਰ ਚੜ੍ਹਾ ਦਿੱਤੀ, ਜਿਸ ਕਾਰਨ ਮੌਕੇ ਉੱਤੇ ਬੱਚੀ ਦੀ ਮੌਤ ਹੋ ਗਈ।Fazilka road accident 3 year girl deathਮ੍ਰਿਤਕ ਬੱਚੀ ਦਾ ਨਾਮ ਆਸਥਾ ਦੱਸਿਆ ਜਾ ਰਿਹਾ ਹੈ।ਇਸ ਬਾਰੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਦੱਸਿਆ ਕੇ ‘ਆਸਥਾ ਨਾਮ ਦੀ ਬੱਚੀ ਜਿਸ ਦਾ ਹਾਦਸਾ ਹੋਇਆ ਸੀ ਤੇ ਉਸ ਦੇ ਰਿਸ਼ਤੇਦਾਰ ਉਸ ਨੂੰ ਹਸਪਤਾਲ ਲੈ ਆਏ ਪਰ ਹਸਪਤਾਲ ਪੁੱਜਣ ਤੋਂ ਪਹਿਲਾ ਹੀ ਬੱਚੀ ਦੀ ਮੌਤ ਹੋ ਗਈ ਸੀ।Fazilka road accident 3 year girl deathਥਾਣਾ ਸਦਰ ਦੇ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕੇ ‘ਖਰਾਸ ਵਾਲੀ ਢਾਣੀ ਦੀ ਇੱਕ ਲੜਕੀ ਦੀ ਗੱਡੀ ਥੱਲੇ ਆਉਣ ਕਰ ਕੇ ਮੌਤ ਹੋ ਗਈ ਸੀ।ਜਿਸ ਦੀ ਜਾਂਚ ਮਗਰੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਇਸ ਘਟਨਾ ਤੋਂ ਬਾਅਦ ਕਾਰ ਚਲਾਕ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਉਸਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।

-PTCNews

Related Post