ਫਾਜ਼ਿਲਕਾ : ਮਜ਼ਦੂਰਾਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ , ਨੂੰਹ -ਸੱਸ ਦੀ ਮੌਤ ,10 ਜ਼ਖਮੀ

By  Shanker Badra July 31st 2019 10:36 AM -- Updated: July 31st 2019 10:47 AM

ਫਾਜ਼ਿਲਕਾ : ਮਜ਼ਦੂਰਾਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ , ਨੂੰਹ -ਸੱਸ ਦੀ ਮੌਤ ,10 ਜ਼ਖਮੀ :ਫਾਜ਼ਿਲਕਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਹੈ।

Fazilka:Village Kerrya Road Accident , Two Death , Ten injured
ਫਾਜ਼ਿਲਕਾ : ਮਜ਼ਦੂਰਾਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ , ਨੂੰਹ -ਸੱਸ ਦੀ ਮੌਤ ,10 ਜ਼ਖਮੀ

ਮਿਲੀ ਜਾਣਕਾਰੀ ਮੁਤਾਬਕ ਸਰਹੱਦੀ ਪਿੰਡ ਕੇਰੀਆਂ ’ਚ ਅੱਜ ਮਜ਼ਦੂਰਾਂ ਨਾਲ ਭਰੀ ਟਰੈਕਟਰ-ਟਰਾਲੀ ਪਲਟ ਗਈ ਹੈ। ਇਸ ਹਾਦਸੇ ਵਿੱਚ ਸੱਸ ਅਤੇ ਨੂੰਹ ਦੀ ਮੌਤ ਹੋ ਗਈ ਹੈ , ਜਦਕਿ 10 ਮਜ਼ਦੂਰ ਜ਼ਖਮੀ ਹੋ ਗਏ ਹਨ ,ਜਿਨ੍ਹਾਂ 'ਚ ਜ਼ਿਆਦਾਤਰ ਔਰਤਾਂ ਸ਼ਾਮਿਲ ਹਨ।

Fazilka:Village Kerrya Road Accident , Two Death , Ten injured ਫਾਜ਼ਿਲਕਾ : ਮਜ਼ਦੂਰਾਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ , ਨੂੰਹ -ਸੱਸ ਦੀ ਮੌਤ ,10 ਜ਼ਖਮੀ

ਅੱਜ ਸਵੇਰੇ ਫਾਜ਼ਿਲਕਾ ਉਪਮੰਡਲ ਦੇ ਪਿੰਡ ਕਰਨੀਖੇੜਾ ਤੋਂ ਗੁਰਮੀਤ ਸਿੰਘ ਟਰੈਕਟਰ ’ਤੇ ਨੇੜਲੇ ਪਿੰਡ ਕੇਰੀਆਂ ਵਿਖੇ ਮਜ਼ਦੂਰ ਲੈ ਕੇ ਜਾ ਰਿਹਾ ਸੀ। ਜਦੋਂ ਟਰੈਕਟਰ ਪਿੰਡ ਕੇਰੀਆਂ ਦੇ ਨੇੜੇ ਪੁੱਜਾ ਤਾਂ ਗਿੱਲੀ ਜ਼ਮੀਨ ’ਚ ਧੱਸ ਗਿਆ ਅਤੇ ਟਰੈਕਟਰ-ਟਰਾਲੀ ’ਚ ਸਵਾਰ ਮਜ਼ਦੂਰ ਟਰੈਕਟਰ ਦੇ ਹੇਠਾਂ ਆ ਗਏ ਹਨ। ਇਸ ਹਾਦਸੇ ’ਚ ਗੁਰਮੀਤ ਸਿੰਘ ਦੀ ਪਤਨੀ ਸੁੰਦਰਾ ਬਾਈ (36) ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮਾਤਾ ਵੀਰੋ ਬਾਈ (62) ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ, ਜਿਥੇ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ।

-PTCNews

Related Post