ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਹਵਾਲਾਤੀ ਨੇ ਲਿਆ ਫਾਹਾ , ਹਵਾਲਾਤੀ ਨੇ ਪਤਨੀ ਤੇ ਬੱਚਿਆਂ ਦਾ ਕੀਤਾ ਸੀ ਕਤਲ

By  Shanker Badra March 2nd 2019 12:33 PM

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਹਵਾਲਾਤੀ ਨੇ ਲਿਆ ਫਾਹਾ , ਹਵਾਲਾਤੀ ਨੇ ਪਤਨੀ ਤੇ ਬੱਚਿਆਂ ਦਾ ਕੀਤਾ ਸੀ ਕਤਲ:ਫਿਰੋਜ਼ਪੁਰ : ਫਿਰੋਜ਼ਪੁਰ ਦੀ ਜੇਲ੍ਹ ਇੱਕ ਵਾਰ ਫਿਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ, ਜਿਥੇ ਕਤਲ ਮਾਮਲੇ ਵਿੱਚ ਬੰਦ ਇੱਕ ਹਵਾਲਾਤੀ ਨਾਲ ਵਾਪਰੀ ਘਟਨਾ ਹੈ।ਇਸ ਘਟਨਾ ਨੇ ਜੇਲ੍ਹ ਪ੍ਰਬੰਧਾਂ ਤੇ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਹੈ।ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਪਰਮਜੀਤ ਸਿੰਘ 'ਤੇ ਆਪਣੇ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੱਤਿਆ ਕਰਨ ਦੇ ਦੋਸ਼ ਵਿੱਚ ਜੇਲ੍ਹ ਅੰਦਰ ਬੰਦ ਸੀ।

Ferozepur central jail prison Paramjit Singh Suicide
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਹਵਾਲਾਤੀ ਨੇ ਲਿਆ ਫਾਹਾ , ਹਵਾਲਾਤੀ ਨੇ ਪਤਨੀ ਤੇ ਬੱਚਿਆਂ ਦਾ ਕੀਤਾ ਸੀ ਕਤਲ

ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਦੇ ਪਿੰਡ ਆਂਸਲ 'ਚ 11 ਜਨਵਰੀ 2019 ਨੂੰ ਪਰਮਜੀਤ ਸਿੰਘ ਨੇ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਕਾਰਨ ਆਪਣੇ ਦੋ ਬੱਚਿਆਂ ਸਮੇਤ ਪਤਨੀ ਦੀ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਸੀ।ਇਸ ਵਾਰਦਾਤ ਤੋਂ ਬਾਅਦ ਪਰਮਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ।

Ferozepur central jail prison Paramjit Singh Suicide
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਹਵਾਲਾਤੀ ਨੇ ਲਿਆ ਫਾਹਾ , ਹਵਾਲਾਤੀ ਨੇ ਪਤਨੀ ਤੇ ਬੱਚਿਆਂ ਦਾ ਕੀਤਾ ਸੀ ਕਤਲ

ਜਿਸ ਵਕਤ ਪਰਮਜੀਤ ਨੇ ਆਪਣੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੱਤਿਆ ਕੀਤੀ ਸੀ ,ਉਸ ਵਕਤ ਪਰਿਵਾਰਕ ਮੈਂਬਰ ਘਰ 'ਚ ਸੌਂ ਰਹੇ ਸਨ।ਇਸ ਤੋਂ ਬਾਅਦ ਪੁਲਿਸ ਨੇ ਪਰਮਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਫਿਰੋਜ਼ਪੁਰ ਦੀ ਕੇਂਦਰੀ ਜੇਲ 'ਚ ਭੇਜ ਦਿੱਤਾ ਸੀ।

-PTCNews

Related Post