ਫਿਰੋਜ਼ਪੁਰ : ਭਾਰਤ-ਪਾਕ ਸਰਹੱਦ 'ਤੇ ਬੀ.ਐੱਸ.ਐੱਫ. ਨੇ 15 ਕਰੋੜ ਦੀ ਹੈਰੋਇਨ ਕੀਤੀ ਬਰਾਮਦ

By  Shanker Badra April 6th 2019 10:30 AM

ਫਿਰੋਜ਼ਪੁਰ : ਭਾਰਤ-ਪਾਕ ਸਰਹੱਦ 'ਤੇ ਬੀ.ਐੱਸ.ਐੱਫ. ਨੇ 15 ਕਰੋੜ ਦੀ ਹੈਰੋਇਨ ਕੀਤੀ ਬਰਾਮਦ:ਫਿਰੋਜ਼ਪੁਰ : ਫਿਰੋਜ਼ਪੁਰ ਵਿਖੇ ਭਾਰਤ-ਪਾਕ ਸਰਹੱਦ 'ਤੇ ਬੀ.ਐੱਸ.ਐੱਫ. ਨੇ 5 ਪੈਕੇਟ ਹੈਰੋਇਨ ਦੇ ਬਰਾਮਦ ਕੀਤੇ ਹਨ।ਬੀ.ਐੱਸ.ਐੱਫ. ਵੱਲੋਂ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 15 ਕਰੋੜ ਦੱਸੀ ਜਾ ਰਹੀ ਹੈ।

Ferozepur: Indo-Pak border BSF 15 crore heroin Recovered
ਫਿਰੋਜ਼ਪੁਰ : ਭਾਰਤ-ਪਾਕ ਸਰਹੱਦ 'ਤੇ ਬੀ.ਐੱਸ.ਐੱਫ. ਨੇ 15 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਇਸ ਸਬੰਧੀ ਬੀ.ਐੱਸ.ਐੱਫ .ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿ ਸਮੱਗਲਰ ਬੀ.ਓ.ਪੀ. ਮਸਤਾ ਗੱਟੀ ਦੇ ਰਸਤੇ ਰਾਹੀਂ ਭਾਰਤ 'ਚ ਹੈਰੋਇਨ ਦੀ ਖੇਪ ਭੇਜ ਸਕਦੇ ਹਨ।ਜਿਸ ਤੋਂ ਬਾਅਦ ਬੀ.ਐੱਸ.ਐੱਫ. ਨੇ ਸੂਚਨਾ ਦੇ ਆਧਾਰ 'ਤੇ ਮਸਤਾ ਗੱਟੀ ਦੇ ਖੇਤਰ 'ਚ ਸਪੈਸ਼ਲ ਸਰਚ ਆਪ੍ਰੇਸ਼ਨ ਚਲਾਇਆ ਤਾਂ ਪਿੱਲਰ ਕੋਲੋਂ ਹੈਰੋਇਨ ਦੇ 5 ਪੈਕੇਟ ਮਿਲੇ ਹਨ।

Ferozepur: Indo-Pak border BSF 15 crore heroin Recovered
ਫਿਰੋਜ਼ਪੁਰ : ਭਾਰਤ-ਪਾਕ ਸਰਹੱਦ 'ਤੇ ਬੀ.ਐੱਸ.ਐੱਫ. ਨੇ 15 ਕਰੋੜ ਦੀ ਹੈਰੋਇਨ ਕੀਤੀ ਬਰਾਮਦ

ਬੀ.ਐੱਸ.ਐੱਫ .ਦੇ ਅਧਿਕਾਰੀਆਂ ਵੱਲੋਂ ਇਸ ਗੱਲ ਦਾ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਹੈਰੋਇਨ ਕਿਸ ਪਾਕਿਸਤਾਨੀ ਸਮੱਗਲਰ ਨੇ ਭਾਰਤ 'ਚ ਸੁੱਟੀ ਸੀ ਅਤੇ ਕਿਸ ਭਾਰਤੀ ਤਸਕਰ ਨੇ ਹੈਰੋਇਨ ਨੂੰ ਓਥੋਂ ਚੁੱਕਣਾ ਸੀ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗੁਰਦਾਸਪੁਰ ‘ਚ ਦਿਨ ਦਿਹਾੜੇ ਸ਼ਿਵ ਸੈਨਾ ਆਗੂ ਦਾ ਗੋਲੀਆਂ ਮਾਰ ਕੇ ਕੀਤਾ ਕਤਲ

-PTCNews

Related Post