ਫਿਰੋਜ਼ਪੁਰ 'ਚ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਕਾਂਗਰਸੀ ਕੌਂਸਲਰ ਨੇ ਚਲਾਈ ਗੋਲੀ ,4 ਜ਼ਖਮੀ

By  Shanker Badra October 8th 2018 03:23 PM

ਫਿਰੋਜ਼ਪੁਰ 'ਚ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਕਾਂਗਰਸੀ ਕੌਂਸਲਰ ਨੇ ਚਲਾਈ ਗੋਲੀ ,4 ਜ਼ਖਮੀ:ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਪੰਜਾਬ ਅੰਦਰ ਕਤਲ ਹੋਣ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਗਿਆ ਹੈ।ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਮਲਾਂਵਾਲਾ 'ਚ ਸਾਹਮਣੇ ਆਇਆ ਹੈ।ਜਿੱਥੇ ਪਸ਼ੂ ਹਸਪਤਾਲ ਦੀ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ 'ਚ ਟਕਰਾਅ ਹੋ ਗਿਆ ਹੈ।

ਇਹ ਟਕਰਾਅ ਇਨ੍ਹਾਂ ਵੱਧ ਗਿਆ ਕਿ ਮੌਕੇ 'ਤੇ ਮੌਜੂਦ ਇੱਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ, ਜਿਸ ਨਾਲ 4 ਲੋਕ ਜ਼ਖਮੀ ਹੋ ਗਏ ਹਨ।ਜਿਨ੍ਹਾਂ ਨੂੰ ਸਥਾਨਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਸ ਘਟਨਾ 'ਚ ਜ਼ਖਮੀ ਹੋਏ ਚਾਰ ਵਿਅਕਤੀਆਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੋਲੀ ਚਲਾਉਣ ਵਾਲਾ ਕਾਂਗਰਸੀ ਕੌਂਸਲਰ ਹੈ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

-PTCNews

Related Post