ਫਿਰੋਜ਼ਪੁਰ ਰੇਂਜ ਦੇ ਆਈ.ਜੀ. ਦੀ ਸਰਕਾਰੀ ਰਿਹਾਇਸ਼ 'ਤੇ ਸੀ.ਬੀ.ਆਈ. ਵੱਲੋਂ ਛਾਪੇਮਾਰੀ

By  Shanker Badra August 17th 2018 11:58 AM -- Updated: August 17th 2018 12:04 PM

ਫਿਰੋਜ਼ਪੁਰ ਰੇਂਜ ਦੇ ਆਈ.ਜੀ. ਦੀ ਸਰਕਾਰੀ ਰਿਹਾਇਸ਼ 'ਤੇ ਸੀ.ਬੀ.ਆਈ. ਵੱਲੋਂ ਛਾਪੇਮਾਰੀ:ਫਿਰੋਜ਼ਪੁਰ : ਸੀ.ਬੀ.ਆਈ. ਦੀ ਟੀਮ ਨੇ ਬੀਤੀ ਰਾਤ ਫਿਰੋਜ਼ਪੁਰ ਰੇਂਜ ਦੇ ਇੰਸਪੈਕਟਰ ਜਨਰਲ ਗੁਰਿੰਦਰ ਸਿੰਘ ਢਿੱਲੋਂ ਦੀ ਸਰਕਾਰੀ ਰਿਹਾਇਸ਼ ਅਤੇ ਦਫ਼ਤਰ 'ਤੇ ਛਾਪੇਮਾਰੀ ਕੀਤੀ ਗਈ।

ਜਾਣਕਾਰੀ ਅਨੁਸਾਰ ਉਨ੍ਹਾਂ ਦਾ ਕੋਈ ਕੇਸ ਅੰਡਰ ਇਨਵੈਸਟੀਗੇਸ਼ਨ ਹੈ ਤੇ ਉਸ ਕੇਸ ਬਾਬਤ ਸੀਬੀਆਈ ਟੀਮ ਉਨ੍ਹਾਂ ਦੀਆਂ ਫਾਈਲਾਂ ਦੀ ਜਾਂਚ ਕਰਨਾ ਚਾਹੁੰਦੀ ਸੀ।

ਦੱਸਿਆ ਜਾਂਦਾ ਹੈ ਕਿ ਸੀ.ਬੀ.ਆਈ. ਦੇ ਅਧਿਕਾਰੀ ਸਾਰੀ ਰਾਤ ਆਈ.ਜੀ. ਦੇ ਦੋਹਾਂ ਸਰਕਾਰੀ ਥਾਵਾਂ ਦੀ ਪੜਤਾਲ ਕਰਦੇ ਰਹੇ ਹਨ ਅਤੇ ਇਹ ਪੜਤਾਲ ਸਵੇਰੇ 6.30 ਤੱਕ ਜਾਰੀ ਰਹੀ ਹੈ।ਸੂਤਰਾਂ ਨੇ ਦੱਸਿਆ ਕਿ ਅਧਿਕਾਰੀ ਆਪਣੇ ਨਾਲ ਅਹਿਮ ਦਸਤਾਵੇਜ਼ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਗਏ ਹਨ।

-PTCNews

Related Post