ਫ਼ਿਰੋਜ਼ਪੁਰ 'ਚ ਇੱਕ ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ ,ਇੱਕ ਫ਼ਰਾਰ

By  Shanker Badra June 12th 2019 11:38 AM

ਫ਼ਿਰੋਜ਼ਪੁਰ 'ਚ ਇੱਕ ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ ,ਇੱਕ ਫ਼ਰਾਰ:ਫ਼ਿਰੋਜ਼ਪੁਰ: ਪੁਲਿਸ ਦ ਕਾਊਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਵਿੰਗ ਨੇ ਅੱਜ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇੱਕ ਕਿੱਲੋ ਹੈਰੋਇਨ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਇਕ ਪੁਲਿਸ ਮੁਲਾਜ਼ਮ ਨੂੰ ਜ਼ਖਮੀਂ ਕਰਕੇ ਭੱਜਣ 'ਚ ਸਫਲ ਹੋ ਗਿਆ ਹੈ।

Ferozepur One kg heroin Including two drug smugglers Arrested
ਫ਼ਿਰੋਜ਼ਪੁਰ 'ਚ ਇੱਕ ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ ,ਇੱਕ ਫ਼ਰਾਰ

ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਦੀ ਪੁਲਿਸ ਨੇ ਇਕ ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ 'ਚ ਸਵਾਰ 3 ਤਸਕਰਾਂ ਕੋਲੋਂ 250 ਗ੍ਰਾਮ ਹੈਰੋਇਨ ਦੇ 4 ਪੈਕਟ ਬਰਾਮਦ ਹੋਏ ਹਨ।ਇਸ ਹੈਰੋਇਨ ਦੀ ਕੁੱਲ ਮਾਤਰਾ ਇੱਕ ਕਿੱਲੋ ਦੱਸੀ ਜਾ ਰਹੀ ਹੈ।ਇਸ ਦੌਰਾਨ ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 5 ਕਰੋੜ ਰੁਪਏ ਦੱਸੀ ਜਾ ਰਹੀ ਹੈ।

Ferozepur One kg heroin Including two drug smugglers Arrested
ਫ਼ਿਰੋਜ਼ਪੁਰ 'ਚ ਇੱਕ ਕਿਲੋ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ ,ਇੱਕ ਫ਼ਰਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਫਤਿਹਵੀਰ ਨੂੰ ਸ਼ਰਧਾਂਜਲੀ ਦੇਣ ਲਈ ਲੋਕਾਂ ਨੇ ਵੱਖ -ਵੱਖ ਥਾਵਾਂ ‘ਤੇ ਕੱਢਿਆ ਕੈਂਡਲ ਮਾਰਚ

ਇਸ ਮਗਰੋਂ ਪੁਲਿਸ ਨੇ 2 ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਤੀਜੇ ਤਸਕਰ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਤੋਂ ਬਾਅਦ ਜ਼ਖਮੀਂ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।

-PTCNews

Related Post