ਫਿਰੋਜ਼ਪੁਰ: ਹੱਡ-ਚੀਰਵੀਂ ਠੰਡ 'ਚ ਠੁਰ-ਠੁਰ ਕਰਦੇ ਲੋਕਾਂ ਦੀ DC ਨੇ ਲਈ ਸਾਰ, ਵੰਡੇ ਗਰਮ ਕੱਪੜੇ ਤੇ ਕੰਬਲ

By  Jashan A December 26th 2019 01:40 PM

ਫਿਰੋਜ਼ਪੁਰ: ਹੱਡ-ਚੀਰਵੀਂ ਠੰਡ 'ਚ ਠੁਰ-ਠੁਰ ਕਰਦੇ ਲੋਕਾਂ ਦੀ DC ਨੇ ਲਈ ਸਾਰ, ਵੰਡੇ ਗਰਮ ਕੱਪੜੇ ਤੇ ਕੰਬਲ,ਫਿਰੋਜ਼ਪੁਰ: ਪੰਜਾਬ 'ਚ ਲਗਾਤਾਰ ਪੈ ਰਹੀ ਹੱਡ-ਚੀਰਵੀਂ 'ਚ ਜਿਥੇ ਸਿਆਸੀ ਨੇਤਾ ਲੋਕਾਂ ਤੋਂ ਦੂਰ ਘਰਾਂ 'ਚ ਹੀਟਰਾਂ ਦਾ ਨਿੱਘ ਮਾਣ ਰਹੇ ਹਨ, ਉਥੇ ਹੀ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਰਾਤ ਵੇਲੇ ਸੜਕਾਂ 'ਤੇ ਉੱਤਰ ਲੋਕਾਂ ਨੂੰ ਗਰਮ ਕੰਬਲ ਵੰਡੇ ਗਏ ਹਨ। ਜਿਸ ਦੀ ਹਰ ਪਾਸੇ ਚਰਚਾ ਹੋਣ ਲੱਗੀ ਹੈ।

Fzr DCਬੱਸ ਸਟੈਂਡਾਂ, ਰੇਲਵੇ ਸਟੇਸ਼ਨਾਂ ਤੇ ਸੜਕਾਂ 'ਤੇ ਰਹਿ ਰਹੇ ਲੋਕਾਂ ਲਈ ਸਮਾਜ ਸੇਵੀਆਂ ਨੂੰ ਵੀ ਅੱਗੇ ਆਉਣ ਦੀ ਗੁਹਾਰ ਲਗਾਉਂਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨੇ ਸਪੱਸ਼ਟ ਕੀਤਾ ਕਿ ਇਹ ਸਮਾਜ ਵੀ ਸਾਡਾ ਹੀ ਇਕ ਅੰਗ ਹੈ, ਜਿਸ ਬਾਰੇ ਸੋਚਣਾ ਸਾਡਾ ਫਰਜ਼ ਬਣਦਾ ਹੈ।

Fzr DCਕ੍ਰਿਸਮਿਸ ਦੇ ਦਿਹਾੜੇ 'ਤੇ ਫ਼ਿਰੋਜ਼ਪੁਰ ਦੀਆਂ ਸੜਕਾਂ 'ਤੇ ਨਿਕਲੇ ਡਿਪਟੀ ਕਮਿਸ਼ਨਰ ਨੇ ਜਿਥੇ ਖੁਦ ਇਨ੍ਹਾਂ ਲੋਕਾਂ ਨੂੰ ਗਰਮ ਕੱਪੜੇ ਭੇਂਟ ਕੀਤੇ, ਉਥੇ ਇਲਾਕੇ ਦੀਆਂ ਸੰਸਥਾਵਾਂ ਨੂੰ ਵੀ ਅਜਿਹੇ ਕਾਰਜ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ।

ਹੋਰ ਪੜ੍ਹੋ: ਅੰਮ੍ਰਿਤਸਰ : ਐਨ.ਓ.ਸੀ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਦਾ ਮਾਮਲਾ :ਭਾਜਪਾ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਚੰਦਰ ਗੈਂਦ ਨੇ ਸਪੱਸ਼ਟ ਕੀਤਾ ਕਿ ਉਹ ਅੱਜ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਦੀ ਖੁਦ ਸਾਰ ਲੈਣਗੇ। ਸਮਾਜ ਸੇਵੀਆਂ ਨੂੰ ਅਜਿਹੇ ਲੋਕਾਂ ਦੀ ਸਾਰ ਲੈਣ ਦੀ ਅਪੀਲ ਕਰਦਿਆਂ ਡੀ.ਸੀ ਗੈਂਦ ਨੇ ਕਿਹਾ ਕਿ ਇਹ ਲੋਕ ਵੀ ਸਾਡੇ ਸਮਾਜ ਦਾ ਇਕ ਹਿੱਸਾ ਹਨ, ਜਿਨ੍ਹਾਂ ਦੀ ਸਾਰ ਲੈਣਾ ਸਾਡਾ ਨੈਤਿਕਤਾ ਤੌਰ 'ਤੇ ਫਰਜ਼ ਬਣਦਾ ਹੈ।

Fzr DCਉਧਰ ਲੋਕਾਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਗਰੀਬੜਿਆਂ ਨੇ ਜਿਥੇ ਡੀ.ਸੀ ਸਾਹਿਬ ਨੂੰ ਦੁਆਵਾਂ ਦਿੱਤੀਆਂ, ਉਥੇ ਆਪਣੇ ਮਾੜੇ ਹਾਲਾਤਾਂ 'ਤੇ ਹੰਝੂ ਵੀ ਵਹਾਏ। ਲੋਕਾਂ ਨੇ ਕਿਹਾ ਕਿ ਆਪਣੇ ਭਵਿੱਖ ਵਿਚ ਪਹਿਲੀ ਅਜਿਹਾ ਡੀ.ਸੀ ਦੇਖਿਆ ਹੈ, ਜਿਸ ਨੇ ਦਫਤਰੀ ਕਮਰੇ ਦਾ ਤਿਆਗ ਕਰਕੇ ਉਨ੍ਹਾਂ ਤੱਕ ਪਹੁੰਚ ਕੀਤੀ ਅਤੇ ਉਨ੍ਹਾਂ ਦੀ ਸਾਰ ਲੈਂਦਿਆਂ ਉਨ੍ਹਾਂ ਨੂੰ ਗਰਮ ਕੱਪੜੇ ਵੰਡੇ।

-PTC News

 

Related Post