ਕਰਜੇ ਦੀ ਭੇਂਟ ਚੜ੍ਹਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਪਰਿਵਾਰ 'ਚ ਸੋਗ ਦੀ ਲਹਿਰ

By  Jashan A February 11th 2019 11:44 AM -- Updated: February 11th 2019 11:53 AM

ਕਰਜੇ ਦੀ ਭੇਂਟ ਚੜ੍ਹਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਪਰਿਵਾਰ 'ਚ ਸੋਗ ਦੀ ਲਹਿਰ,ਫਿਰੋਜ਼ਪੁਰ: ਸੂਬੇ 'ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ 'ਚ ਅੰਨਦਾਤਾ ਕਹਾਉਣ ਵਾਲੇ ਕਿਸਾਨ ਆਏ ਦਿਨ ਕਰਜੇ ਦੀ ਭੇਂਟ ਚੜ੍ਹ ਆਪਣੀ ਜੀਵਨਲੀਲ੍ਹਾ ਸਮਾਪਤ ਕਰ ਰਹੇ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਫਿਰੋਜ਼ਪੁਰ ਦੇ ਪਿੰਡ ਮਹਿਮਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ 45 ਸਾਲਾਂ ਕਿਸਾਨ ਨੇ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ ਹੈ।

fzr ਕਰਜੇ ਦੀ ਭੇਂਟ ਚੜ੍ਹਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਪਰਿਵਾਰ 'ਚ ਸੋਗ ਦੀ ਲਹਿਰ

ਦੱਸਿਆ ਜਾ ਰਿਹਾ ਹੈ ਕਿ ਕਿਸਾਨ ਦੇ ਸਿਰ 12 ਲੱਖ ਰੁਪਏ ਦਾ ਕਰਜਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਮਿਲੀ ਜਨਕਰੀ ਮੁਤਾਬਕ ਕਿਸਾਨ ਕੋਲ 4 ਏਕੜ ਜਮੀਨ ਸੀ।ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਵਜੋਂ ਹੋਈ ਹੈ।

fzr ਕਰਜੇ ਦੀ ਭੇਂਟ ਚੜ੍ਹਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਪਰਿਵਾਰ 'ਚ ਸੋਗ ਦੀ ਲਹਿਰ

ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post