ਫਿਰੋਜ਼ਪੁਰ: Nipah ਵਾਇਰਸ ਦਾ ਮੰਡਰਾਉਣ ਲੱਗਿਆ ਖਤਰਾ, ਹਸਪਤਾਲਾਂ 'ਚ ਜਾਰੀ ਕੀਤਾ ਹਾਈ ਅਲਰਟ

By  Jashan A June 6th 2019 06:33 PM

ਫਿਰੋਜ਼ਪੁਰ: Nipah ਵਾਇਰਸ ਦਾ ਮੰਡਰਾਉਣ ਲੱਗਿਆ ਖਤਰਾ, ਹਸਪਤਾਲਾਂ 'ਚ ਜਾਰੀ ਕੀਤਾ ਹਾਈ ਅਲਰਟ,ਫਿਰੋਜ਼ਪੁਰ: ਕੇਰਲਾ ਤੋਂ ਬਾਅਦ ਪੰਜਾਬ ਸੂਬੇ ਵਿਚ ਨਿਪੋਂ ਵਾਇਰਸ ਦਾ ਖਤਰਾ ਮੰਡਰਾਉਣ ਲੱਗਿਆ। ਜਿਸ ਨੂੰ ਵੇਖਦਿਆ ਹੋਇਆ ਸਿਹਤ ਵਿਭਾਗ ਫਿਰੋਜ਼ਪੁਰ ਵਲੋਂ ਸਾਰੇ ਜ਼ਿਲ੍ਹੇ ਦੇ ਹਸਪਤਾਲਾਂ ਨੂੰ ਐਡਵਾਈਜਰੀ ਜਾਰੀ ਕਰਕੇ ਹਾਈ ਅਲਰਟ 'ਤੇ ਰੱਖ ਦਿੱਤਾ ਤਾਂ ਜੋ ਇਸ ਤਰ੍ਹਾ ਦੇ ਜਾਨਲੇਵਾ ਬਿਮਾਰੀ ਦੇ ਮਰੀਜ਼ਾਂ ਨੂੰ ਸਮੇਂ ਰਹਿੰਦੇ ਹੀ ਇਲਾਜ਼ ਕੀਤੇ ਜਾ ਸਕੇ। ਡਾਕਟਰਾਂ ਦੀ ਮੰਨੀਏ ਤਾਂ ਇਹ ਵਾਇਰਸ ਚਮਗਿੱਦੜ ਦੇ ਜੂਠਾ ਫਲ ਖਾਣ ਸਮੇਂ ਮਲਮੂਤਰ ਦੇ ਜਰੀਏ ਫੈਲਦਾ ਹੈ। ਜਿਸ ਕਾਰਨ ਸਿਹਤ ਵਿਭਾਗ ਵਲੋਂ ਜੂਠੇ ਫਲ ਖਾਣ ਤੋਂ ਪਰਹੇਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਹੀ ਅਵਾਰਾ ਜਾਨਵਰਾਂ ਵਲੋਂ ਜੂਠੇ ਫਲ ਖਾਣ ਕਰਕੇ ਇਹ ਬਿਮਾਰੀ ਵੱਧ ਫੈਲਣ ਦਾ ਖਤਰਾ ਵੱਧ ਸਕਦਾ ਹੈ। ਹੋਰ ਪੜ੍ਹੋ:ਫਰੀਦਕੋਟ: ਹੱਥਾਂ ‘ਚ ਲਾਲ ਚੂੜਾ ਪਾਈ ਧਰਨੇ ‘ਤੇ ਬੈਠੀ ਨਵ-ਵਿਆਹੀ ਮੁਟਿਆਰ, ਜਾਣੋ ਪੂਰਾ ਮਾਮਲਾ ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਅਸੀਂ ਸਰਕਾਰ ਦੇ ਆਦੇਸ਼ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਹਰ ਵਕਤ ਡਾਕਟਰਾਂ ਨੂੰ ਐਮਰਜੈਸੀ ਸੇਵਾਵਾਂ 'ਤੇ ਰਹਿਣ ਲਈ ਕਿਹਾ ਗਿਆ ਹੈ। ਡਾਕਟਰ ਦਾ ਕਹਿਣਾ ਹੈ ਚਮਗਿੱਦੜ ਫਲ ਖਾ ਕੇ ਜਦੋਂ ਜੂਠਾ ਕਰ ਦਿੰਦਾ ਹੈ ਤਾਂ ਉਸੇ ਫਲ ਨੂੰ ਅਵਾਰਾ ਜਾਨਵਰਾਂ ਦੇ ਖਾਣ ਨਾਲ ਇਹ ਵਾਇਰਸ ਤੇਜ਼ੀ ਨਾਲ ਫੈਲਦਾ ਹੈ ਅਤੇ ਜਾਨਵਰਾਂ ਦੀ ਰੱਖ ਰਖਾਵ ਕਰਨ ਵਾਲੇ ਕਿਸਾਨਾਂ ਵਿਚ ਇਹ ਵਾਇਰਸ ਪ੍ਰਵੇਸ਼ ਕਰ ਜਾਂਦਾ ਹੈ, ਜੋ ਕਿ ਕਾਫੀ ਖਤਰਨਾਕ ਹਲਾਤ ਪੈਦਾ ਕਰ ਦਿੰਦੇ। ਉਨ੍ਹਾਂ ਕਿਹਾ ਕਿ ਕੇਰਲਾ ਦੇ ਵਿਚ ਇਹ ਵਾਇਰਸ ਦੋ ਲੋਕਾਂ ਦੇ ਵਿਚ ਆਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਵੀ ਜਾਗਰੂਕ ਰਹਿਣ ਲਈ ਆਖਿਆ ਹੈ। -PTC News

Related Post