ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 94 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਸਣੇ 2 ਨੂੰ ਕੀਤਾ ਕਾਬੂ

By  Jashan A January 7th 2019 07:56 PM

ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 94 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਸਣੇ 2 ਨੂੰ ਕੀਤਾ ਕਾਬੂ,ਫਿਰੋਜ਼ਪੁਰ: ਫਿਰੋਜ਼ਪੁਰ 'ਚ ਨਾਰਕੋਟਿਕ ਕੰਟਰੋਲ ਸੈਲ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋ ਉਹਨਾਂ ਨੇ 94 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕੀਤਾ। [caption id="attachment_237282" align="aligncenter" width="300"]ferozpur ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 94 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਸਣੇ 2 ਨੂੰ ਕੀਤਾ ਕਾਬੂ[/caption] ਦਰਅਸਲ ਨਾਰਕੋਟਿਕ ਕੰਟਰੋਲ ਸੈਲ ਦੀ ਪੁਲਸ ਨੇ ਅੱਜ ਏ. ਐੱਸ. ਆਈ. ਦਲਵਿੰਦਰ ਸਿੰਘ ਦੀ ਅਗਵਾਈ 'ਚ ਇਹਨਾਂ 2 ਆਰੋਪੀਆਂ ਨੂੰ ਕਾਬੂ ਕੀਤਾ ਹੈ। ਆਰੋਪੀਆਂ ਦੀ ਪਹਿਚਾਣ ਸੁਰਜੀਤ ਸਿੰਘ ਤੇ ਦੇਸ ਸਿੰਘ ਵਜੋਂ ਹੋਈ ਹੈ। ਹੋਰ ਪੜ੍ਹੋ:ਪਟਿਆਲਾ ਪੁਲਿਸ ਵੱਲੋਂ ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰ ਵਰਿੰਦਰ ਰਾਣਾ ਨੂੰ ਕੀਤਾ ਕਾਬੂ ਇਸ ਮਾਮਲੇ ਸਬੰਧੀ ਨਾਰਕੋਟਿਕ ਕੰਟਰੋਲ ਸੈਲ ਫਿਰੋਜ਼ਪੁਰ ਦੇ ਇੰਚਾਰਜ ਏ.ਐੱਸ.ਆਈ. ਤਰਲੋਚਨ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਦਲਵਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੁਰਜੀਤ ਸਿੰਘ ਤੇ ਦੇਸ ਸਿੰਘ ਜਾਅਲੀ ਨੋਟ ਤਿਆਰ ਕਰਕੇ ਬਾਜ਼ਾਰ 'ਚ ਚਲਾਉਂਦੇ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਕਤ ਵਿਅਕਤੀਆਂ ਨੂੰ 2 ਹਜ਼ਾਰ, 500 ਅਤੇ 200 ਰੁਪਏ ਦੇ ਜਾਅਲੀ ਨੋਟ ਬਰਾਮਦ ਹੋਣ ਦੇ ਦੋਸ਼ 'ਚ ਕਾਬੂ ਕਰ ਲਿਆ। [caption id="attachment_237283" align="aligncenter" width="300"]ferozpur ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 94 ਹਜ਼ਾਰ ਦੀ ਜਾਅਲੀ ਭਾਰਤੀ ਕਰੰਸੀ ਸਣੇ 2 ਨੂੰ ਕੀਤਾ ਕਾਬੂ[/caption] ਪੁਲਿਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News

Related Post