ਸੂਬੇ 'ਚ ਠੰਡ ਦਾ ਕਹਿਰ ਜਾਰੀ, ਕਿਸਾਨ ਹੋਏ ਨਿਰਾਸ਼

By  Jashan A December 24th 2018 01:28 PM -- Updated: December 24th 2018 02:37 PM

ਸੂਬੇ 'ਚ ਠੰਡ ਦਾ ਕਹਿਰ ਜਾਰੀ, ਕਿਸਾਨ ਹੋਏ ਨਿਰਾਸ਼,ਫਿਰੋਜ਼ਪੁਰ: ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਹੋਣ ਕਾਰਨ ਪੂਰੇ ਦੇਸ਼ ਵਿੱਚ ਠੰਡ ਨੇ ਰਫਤਾਰ ਫੜ ਲਈ ਹੈ। ਵੱਧ ਰਹੀ ਠੰਡ ਨੇ ਧੁੰਦ ਨੂੰ ਜਨਮ ਦਿੱਤਾ ਹੈ। ਸੰਘਣੀ ਧੁੰਦ ਕਾਰਨ ਲੋਕਾਂ ਨੂੰ ਬਹੁਤ ਸਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਕੰਮਕਾਜ ਠੱਪ ਹੋ ਗਏ ਹਨ।

winter ਸੂਬੇ 'ਚ ਠੰਡ ਦਾ ਕਹਿਰ ਜਾਰੀ, ਕਿਸਾਨ ਹੋਏ ਨਿਰਾਸ਼

ਧੁੰਦ ਪੈਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ ਧੁੰਦ ਦੇ ਕਾਰਨ ਸੜਕ ਹਾਦਸੇ ਵੀ ਵੱਧ ਚੁੱਕੇ ਹਨ। ਕੜਾਕੇ ਦਾਰ ਠੰਡ ਨਾਲ ਪੰਜਾਬ ਦੇ ਕਿਸਾਨ ਵੀ ਪ੍ਰਭਾਵਿਤ ਹੋਏ ਹਨ।ਦੱਸ ਦੇਈਏ ਕਿ ਠੰਡ ਦੇ ਕਾਰਨ ਫਸਲਾਂ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ ਜਿਸ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ।

winter ਸੂਬੇ 'ਚ ਠੰਡ ਦਾ ਕਹਿਰ ਜਾਰੀ, ਕਿਸਾਨ ਹੋਏ ਨਿਰਾਸ਼

ਮਿਲੀ ਜਾਣਕਾਰੀ ਮੁਤਾਬਿਕ ਆਲੂ, ਮਟਰ ਤੇ ਗੋਭੀ ਤਾਂ ਬਰਬਾਦ ਹੀ ਹੋ ਜਾਵੇਗੀ, ਜਿਸ ਦਾ ਅਸਰ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦੀ ਰੋਸਈ ਉੱਤੇ ਵੀ ਪਵੇਗਾ।ਸਬਜ਼ੀਆਂ ਦੇ ਨਾਲ ਇਹ ਕੋਹਰਾ ਹਰੇ ਚਾਰੇ ਖਾਸ ਕਰਕੇ ਬਰਸੀਨ ਲਈ ਵੀ ਹਾਨੀਕਾਰਕ ਹੈ। ਕੜਾਕੇ ਦੀ ਠੰਡ ਵਿੱਚ ਕਿਸਾਨਾਂ ਨੂੰ ਆਪਣੇ ਪਸ਼ੂਆਂ ਲਈ ਹਰੇ ਚਾਰੇ ਦੀ ਚਿੰਤਾ ਵੀ ਸਾਫ ਝਲਕ ਰਹੀ ਹੈ।

winter ਸੂਬੇ 'ਚ ਠੰਡ ਦਾ ਕਹਿਰ ਜਾਰੀ, ਕਿਸਾਨ ਹੋਏ ਨਿਰਾਸ਼

ਕਿਸਾਨਾਂ ਦਾ ਕਹਿਣਾ ਹੈ ਕਿ ਫਸਲਾਂ ਦੇ ਨੁਕਸਾਨ ਨੂੰ ਲੈ ਕੇ ਉਹ ਬਹੁਤ ਪ੍ਰੇਸ਼ਾਨ ਹਨ। ਜੇਕਰ ਇਸ ਤਰਾਂ ਹੀ ਫਸਲਾਂ ਦਾ ਨੁਕਸਾਨ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਮਹਿੰਗਾਈ ਬਹੁਤ ਵੱਧ ਜਾਵੇਗੀ।

-PTC News

Related Post