ਪਤੀ ਨੂੰ ਦੂਜੀ ਔਰਤ ਨਾਲ ਦੇਖ ਕੇ ਭੜਕੀ ਪਤਨੀ , ਪਤੀ ਦੀ ਸ਼ਰੇਆਮ ਭਰੇ ਬਾਜ਼ਾਰ 'ਚ ਕੀਤੀ ਛਿੱਤਰ ਪਰੇਡ

By  Shanker Badra March 16th 2021 09:23 PM

ਨਵੀਂ ਦਿੱਲੀ : ਮੇਰਠ ਦੇ ਥਾਣਾ ਸੈਂਟਰਲਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬਾਜ਼ਾਰ ਵਿਚ ਇਕ ਸ਼ਖਸ ਨੂੰ ਦੂਜੀ ਔਰਤ ਦੇ ਨਾਲ ਘੁੰਮਣਾ ਉਸ ਵਕਤ ਭਾਰੀ ਪੈ ਗਿਆ ,ਜਦੋਂ ਉਸਦੀ ਪਤਨੀ ਨੇ ਭਰੇ ਬਾਜ਼ਾਰ ਵਿਚ ਉਸਨੂੰ ਰੰਗੇ ਹੱਥੀਂ  ਫੜ ਲਿਆ ਤੇ ਸੜਕ ਉੱਤੇ ਹੀ ਕੁੱਟਮਾਰ ਸ਼ੁਰੂ ਕਰ ਦਿੱਤੀ।ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਪਤੀ-ਪਤਨੀ ਵਿਚ ਕਿਸੇ ਕਾਰਨ ਵਿਵਾਦ ਹੋਇਆ ਸੀ।

ਪੜ੍ਹੋ ਹੋਰ ਖ਼ਬਰਾਂ : ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ , ਫੇਸਬੁੱਕ 'ਤੇ ਪੋਸਟ ਪਾ ਕੇ ਖ਼ੁਦ ਦਿੱਤੀ ਜਾਣਕਾਰੀ

Fight breaks out between wife, man after she catches him with another woman in Meerut ਪਤੀ ਨੂੰ ਦੂਜੀ ਔਰਤ ਨਾਲ ਦੇਖ ਕੇ ਭੜਕੀ ਪਤਨੀ , ਪਤੀ ਦੀ ਸ਼ਰੇਆਮ ਭਰੇ ਬਾਜ਼ਾਰ 'ਚ ਕੀਤੀ ਛਿੱਤਰ ਪਰੇਡ

ਦਰਅਸਲ 'ਚ ਅਦਨਾਨ ਨਾਮ ਦਾ ਇਕ ਨੌਜਵਾਨ ਆਪਣੀ ਪ੍ਰੇਮਿਕਾ ਦੇ ਨਾਲ ਬਾਜ਼ਾਰ ਵਿਚ ਘੰਮ ਰਿਹਾ ਸੀ। ਇਸ ਦੌਰਾਨ ਬਾਜ਼ਾਰ 'ਚਅਦਨਾਨ ਦੀ ਪਤਨੀ ਆਇਸ਼ਾ ਪਹੁੰਚ ਗਈ। ਆਇਸ਼ਾ ਨੇ ਬਾਜ਼ਾਰ ਵਿਚ ਤਮਾਸ਼ਾ ਸ਼ੁਰੂ ਕਰ ਦਿਤਾ ਅਤੇ ਫਿਰ ਦੋਵੇਂ ਪਤੀ ਪਤਨੀ ਦੇ ਵਿਚ ਮਾਰ ਕੁਟਾਈ ਸ਼ੁਰੂ ਹੋ ਗਈ ਅਤੇ ਦੋਵੇਂ ਇਕ ਦੂਜੇ ਨੂੰ ਕੁੱਟਣ ਮਾਰਨ ਲੱਗ ਗਏ।ਪਤੀ ਨੂੰ ਉਸਦੀ ਮਹਿਲਾ ਮਿੱਤਰ ਦੇ ਨਾਲ ਵੇਖ ਕਰ ਪਤਨੀ ਨੇ ਨਰਾਜ਼ਗੀ ਜਾਹਿਰ ਕੀਤੀ ਅਤੇ ਇਸ ਗੱਲ ਉੱਤੇ ਦੋਨਾਂ ਦੀ ਲੜਾਈ ਹੋਈ ਹੈ।

Fight breaks out between wife, man after she catches him with another woman in Meerut ਪਤੀ ਨੂੰ ਦੂਜੀ ਔਰਤ ਨਾਲ ਦੇਖ ਕੇ ਭੜਕੀ ਪਤਨੀ , ਪਤੀ ਦੀ ਸ਼ਰੇਆਮ ਭਰੇ ਬਾਜ਼ਾਰ 'ਚ ਕੀਤੀ ਛਿੱਤਰ ਪਰੇਡ

ਓਧਰ ਇਸ ਘਟਨਾ ਦੀ ਸੂਚਨਾ ਉੱਤੇ ਪੁਲਿਸ ਪਹੁੰਚੀ ਅਤੇ ਪਤੀ-ਪਤਨੀ ਨੂੰ ਥਾਣੇ ਲੈ ਗਈ। ਥਾਣੇ ਵਿਚ ਦੋਵਾਂ ਨੇ ਇਕ ਦੂਜੇ ਉੱਤੇ ਇਲਜ਼ਾਮ ਲਗਾਏ ਹਨ। ਆਇਸ਼ਾ ਦਾ ਕਹਿਣਾ ਹੈ ਕਿ ਸਾਲ ਪਹਿਲਾਂ ਉਸਦਾ ਅਤੇ ਅਦਨਾਨ ਦਾ ਵਿਆਹ ਹੋਇਆ ਸੀ।  ਜਿਸ ਤੋਂ ਕੁਝ ਸਮਾਂ ਬਾਅਦ ਦੋਵਾਂ ਵਿਚ ਕਲੇਸ਼ ਰਹਿਣ ਲਗਾ ਸੀ। ਇਸ ਦੇ ਬਾਅਦ ਅਦਨਾਨ ਨੇ ਉਸ ਨੂੰ ਪੇਕੇ ਛੱਡ ਦਿਤਾ ਪਰ ਅੱਜ ਜਦੋਂ ਉਸਨੂੰ ਪਤਾ ਲਗਾ ਕਿ ਇਹ ਕਿਸੇ ਦੂਜੀ ਔਰਤ ਦੇ ਨਾਲ ਬਾਜ਼ਾਰ ਵਿਚ ਘੰਮ ਰਿਹਾ ਹੈ ਤਾਂ ਉਹ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਬਾਜ਼ਾਰ ਪਹੁੰਚ ਗਈ।

Fight breaks out between wife, man after she catches him with another woman in Meerut ਪਤੀ ਨੂੰ ਦੂਜੀ ਔਰਤ ਨਾਲ ਦੇਖ ਕੇ ਭੜਕੀ ਪਤਨੀ , ਪਤੀ ਦੀ ਸ਼ਰੇਆਮ ਭਰੇ ਬਾਜ਼ਾਰ 'ਚ ਕੀਤੀ ਛਿੱਤਰ ਪਰੇਡ

ਔਰਤ ਦੇ ਪਤੀ ਅਦਨਾਨ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਆਇਸ਼ਾਨੂੰ ਤਲਾਕ ਦੇ ਦਿੱਤਾ ਹੈ ਅਤੇ ਕੋਰਟ ਵਿਚ ਫਾਈਲ ਚੱਲ ਰਹੀ ਹੈ ਪਰ ਤਲਾਕ ਅਜੇ ਨਹੀਂ ਹੋਇਆ। ਅਦਨਾਨ ਨੇ ਇਲਜ਼ਾਮ ਲਗਾਇਆ ਹੈ ਕਿ ਆਇਸ਼ਾ ਨੇ ਉਸਨੂੰ ਮਾਰਨ ਦੀ ਧਮਕੀ ਦਿਤੀ ਹੈ। ਉਹ ਆਪਣੀ ਇਕ ਮਹਿਲਾ ਮਿੱਤਰ ਦੇ ਨਾਲ ਬਾਜ਼ਾਰ ਵਿਚ ਸੀ ਤਾਂ ਆਇਸ਼ਾ ਕੁਝ ਲੋਕਾਂ ਦੇ ਨਾਲ ਆ ਪਹੁੰਚੀ ਅਤੇ ਬਦਤਮੀਜੀ ਕਰਨ ਲੱਗੀ, ਮਾਰ ਕੁਟਾਈ ਕੀਤੀ ,ਜਿਸਦੇ ਨਾਲ ਉਸਨੂੰ ਬਹੁਤ ਸੱਟ ਲੱਗੀ।

Fight breaks out between wife, man after she catches him with another woman in Meerut ਪਤੀ ਨੂੰ ਦੂਜੀ ਔਰਤ ਨਾਲ ਦੇਖ ਕੇ ਭੜਕੀ ਪਤਨੀ , ਪਤੀ ਦੀ ਸ਼ਰੇਆਮ ਭਰੇ ਬਾਜ਼ਾਰ 'ਚ ਕੀਤੀ ਛਿੱਤਰ ਪਰੇਡ

ਆਇਸ਼ਾ ਨੇ ਕਿਹਾ ਕਿ ਉਸਦਾ ਕੋਈ ਤਲਾਕ ਨਹੀਂ ਹੋਇਆ ਹੈ ਅਤੇ ਅਦਨਾਨ ਫਰਜ਼ੀ ਤਰੀਕੇ ਨਾਲ ਉਸਨੂੰ ਤਲਾਕ ਦੇ ਰਿਹਾ ਹੈ। ਮੈਂ ਹੁਣ ਤੱਕ ਕਿਸੇ ਪੇਪਰ ਉੱਤੇ ਸਾਈਨ ਨਹੀਂ ਕੀਤੇ ਹਨ। ਜੇਕਰ ਅਦਨਾਨ ਦੀ ਕਹੀ ਗੱਲ ਸੱਚ ਹੈ ਤਾਂ ਪੇਪਰ ਦਿਖਾਵੇ। ਇਸ ਮਾਮਲੇ ਵਿਚ ਸੋਸ਼ਲ ਸਰਵਿਸ ਦੀ ਜੂਹੀ ਵੀ ਥਾਣੇ ਪਹੁੰਚੀ ਸੀ ਤੇ ਅਦਨਾਨ ਉੱਤੇ ਸਖ਼ਤ ਕਾਰਵਾਹੀ ਕਰਨ ਦੀ ਮੰਗ ਕੀਤੀ ਹੈ।

-PTCNews

Related Post