ਫ਼ਿਲਮ ਮੇਕਰ ਰਾਕੇਸ਼ ਰੌਸ਼ਨ ਨੂੰ ਹੋਇਆ ਕੈਂਸਰ, ਅਦਾਕਾਰ ਰਿਤਿਕ ਨੇ ਕੀਤਾ ਖ਼ੁਲਾਸਾ

By  Shanker Badra January 8th 2019 06:13 PM

ਫ਼ਿਲਮ ਮੇਕਰ ਰਾਕੇਸ਼ ਰੌਸ਼ਨ ਨੂੰ ਹੋਇਆ ਕੈਂਸਰ, ਅਦਾਕਾਰ ਰਿਤਿਕ ਨੇ ਕੀਤਾ ਖ਼ੁਲਾਸਾ:ਮੁੰਬਈ : ਕੈਂਸਰ ਇੱਕ ਭਿਆਨਕ ਬਿਮਾਰੀ ਦੇ ਰੂਪ ਵਿੱਚ ਫੈਲ ਰਿਹਾ ਹੈ।ਪੰਜਾਬ ਸਮੇਤ ਪੂਰੇ ਦੇਸ਼ ਭਰ ਵਿੱਚ ਵਿੱਚ ਕੈਂਸਰ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਅਨੇਕਾਂ ਹੀ ਲੋਕ ਇਸ ਬਿਮਾਰੀ ਦੇ ਚੰਗੁਲ 'ਚ ਫਸ ਕੇ ਇਸਦਾ ਸ਼ਿਕਾਰ ਹੋ ਰਹੇ ਹਨ।

Film maker Rakesh Roshan Cancer Actor Hrithik Roshan
ਫ਼ਿਲਮ ਮੇਕਰ ਰਾਕੇਸ਼ ਰੌਸ਼ਨ ਨੂੰ ਹੋਇਆ ਕੈਂਸਰ, ਅਦਾਕਾਰ ਰਿਤਿਕ ਨੇ ਕੀਤਾ ਖ਼ੁਲਾਸਾ

ਕੈਂਸਰ ਦਾ ਕਹਿਰ ਐਨਾ ਹੈ ਕਿ ਇਸ ਨੇ ਬਾਲੀਵੁੱਡ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ ,ਇਸ ਕੈਂਸਰ ਦੇ ਕਹਿਰ ਨਾਲ ਪੂਰਾ ਬਾਲੀਵੁੱਡ ਘਿਰਦਾ ਜਾ ਰਿਹਾ ਹੈ।ਜਿਸ ਦੇ ਕਾਰਨ ਲਈ ਫ਼ਿਲਮੀ ਸਿਤਾਰਿਆਂ ਨੂੰ ਕੈਂਸਰ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

Film maker Rakesh Roshan Cancer Actor Hrithik Roshan
ਫ਼ਿਲਮ ਮੇਕਰ ਰਾਕੇਸ਼ ਰੌਸ਼ਨ ਨੂੰ ਹੋਇਆ ਕੈਂਸਰ, ਅਦਾਕਾਰ ਰਿਤਿਕ ਨੇ ਕੀਤਾ ਖ਼ੁਲਾਸਾ

ਹੁਣ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਪਿਤਾ ਅਤੇ ਫ਼ਿਲਮ ਮੇਕਰ ਰਾਕੇਸ਼ ਰੌਸ਼ਨ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਹੈ।ਜਾਣਕਾਰੀ ਮੁਤਾਬਕ ਰਾਕੇਸ਼ ਰੌਸ਼ਨ ਗਲੇ ਦੇ ਕੈਂਸਰ ਤੋਂ ਪੀੜਤ ਹਨ।ਇਸ ਗੱਲ ਦੀ ਜਾਣਕਾਰੀ ਅੱਜ ਰਿਤਿਕ ਰੋਸ਼ਨ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ।

Film maker Rakesh Roshan Cancer Actor Hrithik Roshan
ਫ਼ਿਲਮ ਮੇਕਰ ਰਾਕੇਸ਼ ਰੌਸ਼ਨ ਨੂੰ ਹੋਇਆ ਕੈਂਸਰ, ਅਦਾਕਾਰ ਰਿਤਿਕ ਨੇ ਕੀਤਾ ਖ਼ੁਲਾਸਾ

ਰਿਤਿਕ ਨੇ ਦੱਸਿਆ ਕਿ ਕੁਝ ਹਫ਼ਤੇ ਪਹਿਲਾਂ ਹੀ ਬਿਮਾਰੀ ਦਾ ਪਤਾ ਲੱਗਿਆ ਹੈ ਅਤੇ ਅੱਜ ਉਨ੍ਹਾਂ (ਰਾਕੇਸ਼ ਰੌਸ਼ਨ) ਦੀ ਸਰਜਰੀ ਹੋਣੀ ਹੈ।ਰਿਤਿਕ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਗਲੇ ਦੇ ਕੈਂਸਰ ਦੀ ਸ਼ੁਰੂਆਤੀ ਸਟੇਜ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਦਾਕਾਰ ਇਰਫ਼ਾਨ ਖਾਨ , ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਵੀ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ।

-PTCNews

Related Post