ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਮੁੰਬਈ 'ਚ ਹੋਇਆ ਦੇਹਾਂਤ ,ਬਾਲੀਵੁੱਡ 'ਚ ਸੋਗ ਦੀ ਲਹਿਰ

By  Shanker Badra February 21st 2019 01:09 PM

ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਮੁੰਬਈ 'ਚ ਹੋਇਆ ਦੇਹਾਂਤ ,ਬਾਲੀਵੁੱਡ 'ਚ ਸੋਗ ਦੀ ਲਹਿਰ:ਮੁੰਬਈ : ਰਾਜਸ੍ਰੀ ਫ਼ਿਲਮ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਅੱਜ ਸਵੇਰੇ ਮੁੰਬਈ 'ਚ ਦੇਹਾਂਤ ਹੋ ਗਿਆ ਹੈ।ਉਨ੍ਹਾਂ ਨੇ ਮੁੰਬਈ ਸਰ ਐੱਚ.ਐਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ 'ਚ ਆਖ਼ਰੀ ਸਾਹ ਲਿਆ ਹੈ।

Film producer Raj Kumar Barjatya Today Mumbai Death
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਮੁੰਬਈ 'ਚ ਹੋਇਆ ਦੇਹਾਂਤ ,ਬਾਲੀਵੁੱਡ 'ਚ ਸੋਗ ਦੀ ਲਹਿਰ

ਇਸ ਖ਼ਬਰ ਤੋਂ ਬਾਅਦ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਗਈ ਹੈ।ਰਾਜਕੁਮਾਰ ਬੜਜਾਤਿਆ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਰਾਜਕੁਮਾਰ ਬੜਜਾਤਿਆ ਨੂੰ ਕਿਸੇ ਬਿਮਾਰੀ ਦੇ ਕਾਰਨ ਮੁੰਬਈ ਦੇ ਸਰ ਐੱਚ.ਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ,ਜਿਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ।

Film producer Raj Kumar Barjatya Today Mumbai Death ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਮੁੰਬਈ 'ਚ ਹੋਇਆ ਦੇਹਾਂਤ ,ਬਾਲੀਵੁੱਡ 'ਚ ਸੋਗ ਦੀ ਲਹਿਰ

ਰਾਜਕੁਮਾਰ ਬੜਜਾਤਿਆ , ਮਹਾਨ ਨਿਰਦੇਸ਼ਕ ਸੂਰਜ ਬੜਜਾਤਿਆ ਦੇ ਪਿਤਾ ਸਨ।ਰਾਜਕੁਮਾਰ ਬੜਜਾਤਿਆ ਨੇ ਭਾਰਤੀ ਸਿਨੇਮਾ ਦੀਆਂ ਬਹੁਤ ਸਾਰੀਆਂ ਯਾਦਗਾਰੀ ਅਤੇ ਸਫਲ ਫਿਲਮਾਂ ਬਣਾਈਆਂ ਹਨ।ਰਾਜਕੁਮਾਰ ਬੜਜਾਤਿਆ ਨੇ ਰਾਜਸ੍ਰੀ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਲੱਗਭਗ 20 ਫਿਲਮਾਂ ਨੂੰ ਬਣਾਇਆ ਹੈ ,ਜਿਸ ਵਿੱਚ 1972 ਕੀ ਪਿਆ ਕਾ ਘਰ ,ਮੈਂਨੇ ਪਿਆਰ ਕਿਆ ,ਹਮ ਆਪਕੇ ਹੈ ਕੌਣ ,ਮਈ ਪ੍ਰੇਮ ਕੀ ਦੀਵਾਨੀ ਹੂੰ ,ਅਤੇ ਪ੍ਰੇਮ ਰਤਨ ਧਨ ਪਾਇਓ ਅਜਿਹੀਆਂ ਫ਼ਿਲਮਾਂ ਨੂੰ ਬਣਾਇਆ ਹੈ।

Film producer Raj Kumar Barjatya Today Mumbai Death
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਮੁੰਬਈ 'ਚ ਹੋਇਆ ਦੇਹਾਂਤ ,ਬਾਲੀਵੁੱਡ 'ਚ ਸੋਗ ਦੀ ਲਹਿਰ

ਰਾਜਕੁਮਾਰ ਬੜਜਾਤਿਆ ਨੇ ਆਖਰੀ ਫ਼ਿਲਮ ਹਮ ਚਾਰ ਹੈ ਬਣਾਈ ਸੀ ,ਜੋ ਕਿ ਪਿਛਲੇ ਹਫਤੇ ਰਿਲੀਜ਼ ਹੋਈ ਸੀ।ਬਾਲੀਵੁੱਡ ਇੰਡਸਟਰੀ ਵਿੱਚ ਆਪਣੇ ਕੋਮਲ ਸਵਾਅ ਦੇ ਲਈ ਮਸ਼ਹੂਰ ਰਹੇ ਰਾਜਕੁਮਾਰ ਬੜਜਾਤਿਆ ਨੂੰ ਪਿਆਰ ਨਾਲ ਬਾਬੂ ਕਹਿ ਕੇ ਬੁਲਾਇਆ ਜਾਂਦਾ ਸੀ।

Film producer Raj Kumar Barjatya Today Mumbai Death
ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜਕੁਮਾਰ ਬੜਜਾਤਿਆ ਦਾ ਮੁੰਬਈ 'ਚ ਹੋਇਆ ਦੇਹਾਂਤ ,ਬਾਲੀਵੁੱਡ 'ਚ ਸੋਗ ਦੀ ਲਹਿਰ

ਰਾਜਸ੍ਰੀ ਪ੍ਰੋਡਕਸ਼ਨਜ਼ ਆਪਣੀ ਪਰਿਵਾਰਕ ਅਤੇ ਸਾਫ਼ -ਸੁਥਰੀਆਂ ਫ਼ਿਲਮਾਂ ਬਣਾਉਣ ਲਈ ਜਾਣਿਆ ਜਾਂਦਾ ਹੈ।ਹੁਣ ਸਿਨੇਮਾ ਬਦਲਦਾ ਜਾ ਰਿਹਾ ਹੈ ਪਰ ਰਾਜਸ੍ਰੀ ਪਰਿਵਾਰ ਨੇ ਆਪਣੇ ਅਸੂਲ ਨਹੀਂ ਬਦਲੇ ,ਜਿਸ ਦਾ ਸਿਹਰਾ ਰਾਜਕੁਮਾਰ ਬੜਜਾਤਿਆ ਨੂੰ ਜਾਂਦਾ ਹੈ।ਪਿਤਾ ਦੀ ਬਿਰਾਸਤ ਨੂੰ ਹੁਣ ਉਨ੍ਹਾਂ ਦੇ ਬੇਟੇ ਸੂਰਜ ਬੜਜਾਤਿਆ ਅੱਗੇ ਲਿਜਾ ਰਹੇ ਹਨ।

-PTCNews

Related Post