ਇੱਕ ਵਾਰ ਫ਼ਿਰ ਧੋਨੀ 'ਤੇ ਵਰੇ ਯੋਗਰਾਜ , ਕਿਹਾ ਧੋਨੀ ਵਰਗੀ ਗੰਦਗੀ ਕ੍ਰਿਕਟ 'ਚ ਹਮੇਸ਼ਾ ਨਹੀਂ ਰਹਿੰਦੀ

By  Shanker Badra July 10th 2019 08:55 PM -- Updated: July 10th 2019 08:59 PM

ਇੱਕ ਵਾਰ ਫ਼ਿਰ ਧੋਨੀ 'ਤੇ ਵਰੇ ਯੋਗਰਾਜ , ਕਿਹਾ ਧੋਨੀ ਵਰਗੀ ਗੰਦਗੀ ਕ੍ਰਿਕਟ 'ਚ ਹਮੇਸ਼ਾ ਨਹੀਂ ਰਹਿੰਦੀ:ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਤੋਂ ਰਿਟਾਇਰਮੈਂਟ ਲੈਣ ਵਾਲੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਬਾਬਾ ਬੋਹੜ ਯੋਗਰਾਜ ਸਿੰਘ ਨੇ ਮਹਿੰਦਰ ਸਿੰਘ ਧੋਨੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਲੈਣ ਦੀ ਗੱਲ 'ਤੇ ਮਹਿੰਦਰ ਸਿੰਘ ਧੋਨੀ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਹੈ।

Filthy’ people like MS Dhoni will not remain forever, says Yograj Singh on Ambati Rayudu’s retirement ਕ੍ਰਿਕਟਰ ਯੁਵਰਾਜ ਦੇ ਪਿਤਾ ਯੋਗਰਾਜ ਨੇ ਕਿਹਾ , ਧੋਨੀ ਵਰਗੀ ਗੰਦਗੀ ਕ੍ਰਿਕਟ 'ਚ ਹਮੇਸ਼ਾ ਨਹੀਂ ਰਹਿੰਦੀ

ਭਾਰਤ ਲਈ ਇੱਕ ਟੈਸਟ ਮੈਚ ਤੇ 6 ਵਨਡੇ ਖੇਡਣ ਵਾਲੇ ਯੋਗਰਾਜ ਸਿੰਘ ਨੇ ਅੰਬਾਤੀ ਰਾਇਡੂ ਦੇ ਸੰਨਿਆਸ ਦਾ ਠੀਕਰਾ ਧੋਨੀ ਸਿਰ 'ਤੇ ਭੰਨ ਦਿੱਤਾ ਹੈ। ਉਨ੍ਹਾਂ ਧੋਨੀ ਦੀ ਤੁਲਨਾ ਗਾਂਗੁਲੀ ਨਾਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦੈ ਜਦਕਿ ਧੋਨੀ ਨੇ ਅਜਿਹਾ ਨਹੀਂ ਕੀਤਾ। ਯੋਗਰਾਜ ਨੇ ਕਿਹਾ ਕਿ ਰਾਇਡੂ ਨੂੰ ਖੇਡਦੇ ਰਹਿਣਾ ਚਾਹੀਦਾ ਸੀ ਤੇ ਉਨ੍ਹਾਂ ਨੂੰ ਘੇਰਲੂ ਕ੍ਰਿਕਟ 'ਚ ਦੌੜਾਂ ਬਣਾ ਕੇ ਖੁਦ ਨੂੰ ਸਾਬਿਤ ਕਰਨਾ ਚਾਹੀਦਾ ਸੀ ਕਿਉਂਕਿ ਅਜੇ ਉਨ੍ਹਾਂ 'ਚ ਕਾਫੀ ਕ੍ਰਿਕਟ ਬਾਕੀ ਹੈ।

 Filthy’ people like MS Dhoni will not remain forever, says Yograj Singh on Ambati Rayudu’s retirement ਕ੍ਰਿਕਟਰ ਯੁਵਰਾਜ ਦੇ ਪਿਤਾ ਯੋਗਰਾਜ ਨੇ ਕਿਹਾ , ਧੋਨੀ ਵਰਗੀ ਗੰਦਗੀ ਕ੍ਰਿਕਟ 'ਚ ਹਮੇਸ਼ਾ ਨਹੀਂ ਰਹਿੰਦੀ

ਯੋਗਰਾਜ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਰਾਇਡੂ ਦੇ ਸੰਨਿਆਸ ਲੈਣ ਦੇ ਫੈਸਲੇ ਤੋਂ ਬਹੁਤ ਦੁਖੀ ਹਨ। ਉਨ੍ਹਾਂ ਨੇ ਜਲਦਬਾਜ਼ੀ 'ਚ ਇਹ ਫੈਸਲਾ ਲਿਆ ਹੈ। ਯੋਗਰਾਜ ਨੇ ਆਪਣੇ ਟਵੀਟ 'ਚ ਲਿਖਿਆ, 'ਰਾਇਡੂ ਮੇਰੇ ਬੱਚੇ ਤੁਸੀਂ ਸੰਨਿਆਸ ਲੈਣ ਦਾ ਫੈਸਲਾ ਜਲਦੀ ਲੈ ਲਿਆ। ਸੰਨਿਆਸ ਤੋਂ ਵਾਪਸ ਆ ਜਾਓ ਅਤੇ ਉਨ੍ਹਾਂ ਨੂੰ ਦਿਖਾਓ ਕਿ ਤੁਸੀਂ ਕੀ ਕਰਨ ਦੇ ਯੋਗ ਹੋ। ਉਨ੍ਹਾਂ ਲਿਖਿਆ ਧੋਨੀ ਵਰਗੇ ਲੋਕ ਹਮੇਸ਼ਾ ਲਈ ਨਹੀਂ ਰਹਿਣਗੇ, ਉਨ੍ਹਾਂ ਵਰਗੀ ਗੰਦਗੀ ਹਮੇਸ਼ਾ ਨਹੀਂ ਰਹੇਗੀ।

Related Post