ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿੱਤ ਵਿਭਾਗ ਨੇ ਆਸ਼ੀਰਵਾਦ ਸਕੀਮ ਹੇਠ ਜਾਰੀ ਕੀਤੇ 71 ਕਰੋੜ ਰੁਪਏ

By  Shanker Badra August 2nd 2019 09:08 PM

ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿੱਤ ਵਿਭਾਗ ਨੇ ਆਸ਼ੀਰਵਾਦ ਸਕੀਮ ਹੇਠ ਜਾਰੀ ਕੀਤੇ 71 ਕਰੋੜ ਰੁਪਏ:ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵਿੱਤ ਵਿਭਾਗ ਨੇ ਆਸ਼ੀਰਵਾਦ ਸਕੀਮ ਹੇਠ ਲੰਬਿਤ ਪਏ ਭੁਗਤਾਨ ਦੇ ਵਾਸਤੇ 70.72 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ।ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਜਨਵਰੀ, 2019 ਤੋਂ ਮਈ 2019 ਤੱਕ ਆਸ਼ੀਰਵਾਦ ਸਕੀਮ ਦੇ ਹੇਠ 33677 ਲਾਭਪਾਤਰੀਆਂ ਦਾ ਭੁਗਤਾਨ ਲੰਬਿਤ ਪਿਆ ਹੋਇਆ ਸੀ।

FINANCE DEPTT RELEASES RS. 71 CR FOR PAYMENT TO NEARLY 34,000 SC, BC AND EWS BENEIFICIARIES UNDER ASHIRWAD SCHEME ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿੱਤ ਵਿਭਾਗ ਨੇ ਆਸ਼ੀਰਵਾਦ ਸਕੀਮ ਹੇਠ ਜਾਰੀ ਕੀਤੇ 71 ਕਰੋੜ ਰੁਪਏ

ਇਨਾਂ ਕੁਲ ਲਾਭਪਾਤਰੀਆਂ ਵਿੱਚੋਂ ਐਸ.ਸੀ. ਸ਼੍ਰੇਣੀ ਦੇ 24167, ਬੀ.ਸੀ. ਦੇ 9510 ਅਤੇ ਬਾਕੀ ਆਰਥਿਕ ਤੌਰ ’ਤੇ ਪਿਛੜੇ ਵਰਗਾਂ ਦੇ ਹਨ।ਇਹ ਰਕਮ ਜਾਰੀ ਹੋਣ ਨਾਲ ਇਨਾਂ ਵਰਗਾਂ ਨੂੰ ਹੁਣ ਭੁਗਤਾਨ ਹੋ ਜਾਵੇਗਾ।

FINANCE DEPTT RELEASES RS. 71 CR FOR PAYMENT TO NEARLY 34,000 SC, BC AND EWS BENEIFICIARIES UNDER ASHIRWAD SCHEME ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿੱਤ ਵਿਭਾਗ ਨੇ ਆਸ਼ੀਰਵਾਦ ਸਕੀਮ ਹੇਠ ਜਾਰੀ ਕੀਤੇ 71 ਕਰੋੜ ਰੁਪਏ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੀਆਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਲਾਗੂ ਕਰਨ ’ਚ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਮੁੱਖ ਮੰਤਰੀ ਨੇ ਵਿਭਾਗ ਨੂੰ ਸਮਾਜਿਕ ਸੁਰੱਖਿਆ ਭੁਗਤਾਨ ਪਹਿਲ ਦੇ ਆਧਾਰ ’ਤੇ ਨਿਰਧਾਰਤ ਸਮੇਂ ਵਿੱਚ ਕਰਨ ਦੇ ਨਿਰਦੇਸ਼ ਦਿੱਤੇ।

-PTCNews

Related Post