ਕਾਂਗਰਸੀ ਆਗੂ ਵੜਿੰਗ ਤੇ ਖਹਿਰਾ ਖ਼ਿਲਾਫ਼ ਐਫਆਈਆਰ ਦਰਜ, ਜਾਣੋ ਪੂਰਾ ਮਾਮਲਾ

By  Jasmeet Singh September 3rd 2022 09:37 PM

ਮੁਹਾਲੀ, 3 ਸਤੰਬਰ: ਐਸ.ਏ.ਐਸ.ਨਗਰ ਪੁਲਿਸ ਨੇ ਸ਼ਨਿਚਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਦੋਵਾਂ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿਆਸੀ ਤੌਰ 'ਤੇ 'ਝੂਠੀ' ਅਤੇ 'ਮਨਘੜਤ' ਸੂਚੀ ਸਾਂਝੀ ਕਰਨ ਦੇ ਇਲਜ਼ਾਮ ਹੇਠ ਇਹ ਕੇਸ ਦਰਜ ਕੀਤਾ ਗਿਆ ਹੈ।

ਜਿਸ ਪੋਸਟ ਪਿੱਛੇ ਕਾਂਗਰਸੀ ਆਗੂਆਂ 'ਤੇ ਮਾਮਲਾ ਦਰਜ ਹੋਇਆ ਉਸ ਵਿਚ ਪੰਜਾਬ ਦੀ 'ਆਪ' ਸਰਕਾਰ ਵੱਲੋਂ ਕਥਿਤ ਤੌਰ 'ਤੇ ਕੁੱਝ ਨਿਯੁਕਤੀਆਂ ਕੀਤੀਆਂ ਗਈਆਂ, ਜਿਸ 'ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਥਿਤ ਤੌਰ 'ਤੇ 'ਦਸਤਖਤ' ਕੀਤੇ ਗਏ ਹਨ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਵੱਲੋਂ 'ਸ਼ਰਾਬ ਨੀਤੀ' ਅਤੇ 'ਨਾਜਾਇਜ਼ ਮਾਈਨਿੰਗ' ਦੀ ਸੀ.ਬੀ.ਆਈ ਜਾਂਚ ਦੀ ਮੰਗ

-PTC News

Related Post