Fri, Apr 26, 2024
Whatsapp

ਕਾਂਗਰਸੀ ਆਗੂ ਵੜਿੰਗ ਤੇ ਖਹਿਰਾ ਖ਼ਿਲਾਫ਼ ਐਫਆਈਆਰ ਦਰਜ, ਜਾਣੋ ਪੂਰਾ ਮਾਮਲਾ

Written by  Jasmeet Singh -- September 03rd 2022 09:37 PM
ਕਾਂਗਰਸੀ ਆਗੂ ਵੜਿੰਗ ਤੇ ਖਹਿਰਾ ਖ਼ਿਲਾਫ਼ ਐਫਆਈਆਰ ਦਰਜ, ਜਾਣੋ ਪੂਰਾ ਮਾਮਲਾ

ਕਾਂਗਰਸੀ ਆਗੂ ਵੜਿੰਗ ਤੇ ਖਹਿਰਾ ਖ਼ਿਲਾਫ਼ ਐਫਆਈਆਰ ਦਰਜ, ਜਾਣੋ ਪੂਰਾ ਮਾਮਲਾ

ਮੁਹਾਲੀ, 3 ਸਤੰਬਰ: ਐਸ.ਏ.ਐਸ.ਨਗਰ ਪੁਲਿਸ ਨੇ ਸ਼ਨਿਚਰਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ ਐਫਆਈਆਰ ਦਰਜ ਕੀਤੀ ਹੈ। ਉਨ੍ਹਾਂ ਦੋਵਾਂ 'ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਿਆਸੀ ਤੌਰ 'ਤੇ 'ਝੂਠੀ' ਅਤੇ 'ਮਨਘੜਤ' ਸੂਚੀ ਸਾਂਝੀ ਕਰਨ ਦੇ ਇਲਜ਼ਾਮ ਹੇਠ ਇਹ ਕੇਸ ਦਰਜ ਕੀਤਾ ਗਿਆ ਹੈ। ਜਿਸ ਪੋਸਟ ਪਿੱਛੇ ਕਾਂਗਰਸੀ ਆਗੂਆਂ 'ਤੇ ਮਾਮਲਾ ਦਰਜ ਹੋਇਆ ਉਸ ਵਿਚ ਪੰਜਾਬ ਦੀ 'ਆਪ' ਸਰਕਾਰ ਵੱਲੋਂ ਕਥਿਤ ਤੌਰ 'ਤੇ ਕੁੱਝ ਨਿਯੁਕਤੀਆਂ ਕੀਤੀਆਂ ਗਈਆਂ, ਜਿਸ 'ਤੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਥਿਤ ਤੌਰ 'ਤੇ 'ਦਸਤਖਤ' ਕੀਤੇ ਗਏ ਹਨ।

ਇਹ ਕੇਸ 'ਆਪ' ਦੀ ਐਸਏਐਸ ਨਗਰ ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ ਦੀ ਸ਼ਿਕਾਇਤ 'ਤੇ ਭਾਰਤੀ ਦੰਡਾਵਲੀ ਦੀ ਧਾਰਾ 465 ਅਤੇ 471 ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66 (ਡੀ) ਦੇ ਤਹਿਤ ਫੇਜ਼-1 ਦੇ ਥਾਣੇ 'ਚ ਦਰਜ ਕੀਤਾ ਗਿਆ। ਉਸਦਾ ਇਲਜ਼ਾਮ ਹੈ ਕਿ ਉਕਤ ਸੂਚੀ ਆਮ ਆਦਮੀ ਪਾਰਟੀ ਦਾ ਜਾਅਲੀ ਲੈਟਰਹੈੱਡ ਬਣਾ ਕੇ ਤਿਆਰ ਕੀਤੀ ਗਈ ਅਤੇ ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਦੇ ਜਾਅਲੀ ਦਸਤਖਤ ਵੀ ਕੀਤੇ ਗਏ ਹਨ। ਵੜਿੰਗ ਨੇ ਆਪਣੀ ਪੋਸਟ 'ਚ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚਲਾਉਣ ਬਾਰੇ ਲੋਕਾਂ ਦਾ ਖਦਸ਼ਾ ਸਹੀ ਸਾਬਤ ਹੋ ਰਿਹਾ ਹੈ। ਹਾਲਾਂਕਿ 'ਆਪ' ਪੰਜਾਬ ਨੇ ਇਸ ਪੱਤਰ ਨੂੰ ਫਰਜ਼ੀ ਦੱਸਿਆ ਹੈ। ਇਸ ਦੌਰਾਨ ਖਹਿਰਾ ਨੇ ਵੀ ਟਵਿੱਟਰ 'ਤੇ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਕੇਸ ਦਰਜ ਕਰਨ ਦੀ ਚੁਣੌਤੀ ਦਿੱਤੀ ਹੈ। ਕਾਂਗਰਸੀ ਆਗੂ ਦਾ ਕਹਿਣਾ ਕਿ ਅਰਵਿੰਦ ਕੇਜਰੀਵਾਲ 'ਤੇ ਇੱਕ ਟਵਿੱਟਰ ਪੋਸਟ ਲਈ ਉਨ੍ਹਾਂ 'ਤੇ ਅਤੇ ਰਾਜਾ ਵੜਿੰਗ ਦੇ ਖਿਲਾਫ ਐਫਆਈਆਰ ਦਰਜ ਕਰਨ ਅਤੇ ਇਸ "ਲਵ-ਲੈਟਰ" ਦਾ ਉਹ ਸੁਆਗਤ ਕਰਦੇ ਹਨ। ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਵੱਲੋਂ 'ਸ਼ਰਾਬ ਨੀਤੀ' ਅਤੇ 'ਨਾਜਾਇਜ਼ ਮਾਈਨਿੰਗ' ਦੀ ਸੀ.ਬੀ.ਆਈ ਜਾਂਚ ਦੀ ਮੰਗ -PTC News

Top News view more...

Latest News view more...