ਨੋਇਡਾ ਦੇ ESIC ਹਸਪਤਾਲ 'ਚ ਲੱਗੀ ਭਿਆਨਕ ਅੱਗ, ਮਰੀਜ਼ਾਂ ਨੂੰ ਕੱਢਿਆ ਜਾ ਰਿਹੈ ਬਾਹਰ

By  Jashan A January 9th 2020 11:54 AM -- Updated: January 9th 2020 11:57 AM

ਨੋਇਡਾ ਦੇ ESIC ਹਸਪਤਾਲ 'ਚ ਲੱਗੀ ਭਿਆਨਕ ਅੱਗ, ਮਰੀਜ਼ਾਂ ਨੂੰ ਕੱਢਿਆ ਜਾ ਰਿਹੈ ਬਾਹਰ,ਨਵੀਂ ਦਿੱਲੀ: ਨੋਇਡਾ ਦੇ ਸੈਕਟਰ-24 'ਚ ਸਥਿਤ ਈ. ਐੱਸ. ਆਈ. ਹਸਪਤਾਲ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੱਗ ਹਸਪਤਾਲ ਦੇ ਬੇਸਮੈਂਟ 'ਚ ਲੱਗੀ ਪਰ ਧੂੰਆਂ 8ਵੀਂ ਅਤੇ 9ਵੀਂ ਮੰਜ਼ਲ ਤੱਕ ਭਰ ਗਿਆ।

ਫਿਲਹਾਲ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੌਕੇ 'ਤੇ ਹਨ, ਮਰੀਜ਼ਾਂ ਅਤੇ ਸਟਾਫ ਨੂੰ ਕੱਢ ਲਿਆ ਗਿਆ ਹੈ। ਇਸ ਹਾਦਸੇ 'ਚ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਹੋਰ ਪੜ੍ਹੋ: ਰਾਮਾ ਮੰਡੀ: ਰਜਬਾਹੇ 'ਚ ਪਿਆ ਪਾੜ, ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਹੋਈ ਖਰਾਬ

https://twitter.com/ANINewsUP/status/1215145762708836352?s=20

ਅੱਗ ਲੱਗਣ ਤੋਂ ਬਾਅਦ ਈ.ਐੱਸ.ਆਈਸੀ. ਦੇ ਸਾਰੇ ਮਰੀਜ਼ਾਂ ਅਤੇ ਕਰਮਚਾਰੀਆਂ ਨੂੰ ਹਸਪਤਾਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਮਰੀਜ਼ਾਂ ਨੂੰ ਦੂਜੇ ਹਸਪਤਾਲਾਂ 'ਚ ਸ਼ਿਫਟ ਕੀਤਾ ਜਾ ਰਿਹਾ ਹੈ। ਇਹ ਹਸਪਤਾਲ ਨੋਇਡਾ ਦੇ ਸੈਕਟਰ 24 'ਚ ਸਥਿਤ ਹੈ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News

Related Post