ਫ਼ਿਰੋਜ਼ਪੁਰ : ਕਰਜ਼ਾ ਨਾ ਮੋੜਨ ਕਰਕੇ ਬੈਂਕ ਦੇ ਅਧਿਕਾਰੀਆਂ ਨੇ ਇੱਕ ਪਰਿਵਾਰ ਸਮੇਤ ਘਰ ਨੂੰ ਕੀਤਾ ਸੀਲ

By  Shanker Badra February 20th 2019 07:16 PM

ਫ਼ਿਰੋਜ਼ਪੁਰ : ਕਰਜ਼ਾ ਨਾ ਮੋੜਨ ਕਰਕੇ ਬੈਂਕ ਦੇ ਅਧਿਕਾਰੀਆਂ ਨੇ ਇੱਕ ਪਰਿਵਾਰ ਸਮੇਤ ਘਰ ਨੂੰ ਕੀਤਾ ਸੀਲ:ਫ਼ਿਰੋਜ਼ਪੁਰ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਨਾ ਮੋੜ ਸਕਣ ਕਰਕੇ ਕਿਸੇ ਦੀ ਜ਼ਮੀਨ ਜਾਇਦਾਦ ਨਿਲਾਮ ਨਹੀਂ ਹੋਣ ਦੇਵਾਂਗਾ ਪਰ ਅੱਜ ਫ਼ਿਰੋਜ਼ਪੁਰ 'ਚ ਇੱਕ ਗਰੀਬ ਪਰਿਵਾਰ ਦਾ ਘਰ ਸੀਲ ਕਰ ਦਿੱਤਾ ਗਿਆ ਹੈ।

 Firozpur Loan not repaying Bank officials family Including house seal ਫ਼ਿਰੋਜ਼ਪੁਰ : ਕਰਜ਼ਾ ਨਾ ਮੋੜਨ ਕਰਕੇ ਬੈਂਕ ਦੇ ਅਧਿਕਾਰੀਆਂ ਨੇ ਇੱਕ ਪਰਿਵਾਰ ਸਮੇਤ ਘਰ ਨੂੰ ਕੀਤਾ ਸੀਲ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਸੀ ਕਿ ਜੇਕਰ ਕਿਸੇ ਕਿਸਾਨ ਦੇ ਸਿਰ ਬੈਂਕਾਂ , ਆੜ੍ਹਤੀਆਂ ,ਕਮਰਸ਼ੀਅਲ ਬੈਂਕਾਂ ,ਸਹਿਕਾਰੀ ਖੇਤੀਬਾੜੀ ਬੈਂਕਾਂ ਦਾ ਕਰਜ਼ਾ ਹੈ ਤਾਂ ਉਨ੍ਹਾਂ ਨੂੰ ਮੋੜਨ ਦੀ ਲੋੜ ਨਹੀਂ ਕਿਓਕੇ ਸਾਰਾ ਪੈਸਾ ਪੰਜਾਬ ਸਰਕਾਰ ਦੇਵੇਗੀ ਪਰ ਕੈਪਟਨ ਦਾ ਲੋਕਾਂ ਨਾਲ ਕੀਤਾ ਉਹ ਵਾਅਦਾ ਅੱਜ ਕਿੱਥੇ ਗਾਇਬ ਹੋ ਗਿਆ ?

Firozpur Loan not repaying Bank officials family Including house seal
ਫ਼ਿਰੋਜ਼ਪੁਰ : ਕਰਜ਼ਾ ਨਾ ਮੋੜਨ ਕਰਕੇ ਬੈਂਕ ਦੇ ਅਧਿਕਾਰੀਆਂ ਨੇ ਇੱਕ ਪਰਿਵਾਰ ਸਮੇਤ ਘਰ ਨੂੰ ਕੀਤਾ ਸੀਲ

ਅੱਜ ਫ਼ਿਰੋਜ਼ਪੁਰ ਵਿੱਚ ਕਰਜ਼ਾ ਨਾ ਮੋੜਨ ਕਰਕੇ ਬੈਂਕ ਦੇ ਅਧਿਕਾਰੀਆਂ ਨੇ ਪੁਲਿਸ ਦੀ ਮਦਦ ਨਾਲ ਇੱਕ ਗਰੀਬ ਪਰਿਵਾਰ ਉਤੇ ਕਹਿਰ ਢਾਹ ਦਿੱਤਾ ਹੈ।ਉਨ੍ਹਾਂ ਨੇ ਗਰੀਬ ਪਰਿਵਾਰ ਨੂੰ ਉਸ ਦੇ ਆਪਣੇ ਘਰ ਹੀ ਬੰਦ ਕਰ ਕੇ ਮਕਾਨ ਨੂੰ ਸੀਲ ਕਰ ਦਿੱਤਾ।ਉਸ ਘਰ ਵਿੱਚ ਕੈਦ ਕੀਤੇ ਪਰਿਵਾਰ ਵਿੱਚ ਇਕ 84 ਸਾਲਾ ਬਜ਼ੁਰਗ ਮਹਿਲਾ ਵੀ ਸ਼ਾਮਿਲ ਹੈ।

Firozpur Loan not repaying Bank officials family Including house seal
ਫ਼ਿਰੋਜ਼ਪੁਰ : ਕਰਜ਼ਾ ਨਾ ਮੋੜਨ ਕਰਕੇ ਬੈਂਕ ਦੇ ਅਧਿਕਾਰੀਆਂ ਨੇ ਇੱਕ ਪਰਿਵਾਰ ਸਮੇਤ ਘਰ ਨੂੰ ਕੀਤਾ ਸੀਲ

ਦੱਸ ਦੇਈਏ ਕਿ ਇਸ ਪਰਿਵਾਰ ਨੇ ਬੈਂਕ ਤੋਂ 15 ਲੱਖ ਰੁਪਏ ਦਾ ਕਰਜ਼ ਲਿਆ ਸੀ ਪਰ ਨੋਟਬੰਦੀ ਹੋਣ ਕਰਕੇ ਪਰਿਵਾਰ ਦਾ ਕਾਰੋਬਾਰ ਫ਼ੇਲ੍ਹ ਹੋ ਗਿਆ ,ਜਿਸ ਕਰਕੇ ਇਹ ਪਰਿਵਾਰ ਬੈਂਕ ਦਾ ਕਰਜ਼ਾ ਮੋੜ ਨਹੀਂ ਸਕਿਆ ਸੀ।ਜਿਸ ਕਰਕੇ ਬੈਂਕ ਦੇ ਅਧਿਕਾਰੀਆਂ ਨੇ ਪੁਲਿਸ ਦੀ ਮਦਦ ਨਾਲ ਪਰਿਵਾਰ ਨੂੰ ਘਰ ਅੰਦਰ ਬੰਦ ਕਰਕੇ ਘਰ ਨੂੰ ਸੀਲ ਕਰ ਦਿੱਤਾ ਜਦਕਿ ਇਹ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ।

-PTCNews

Related Post