ਫ਼ਿਰੋਜਪੁਰ ਦੇ ਕਸਬਾ ਮਮਦੋਟ ਇਲਾਕੇ 'ਚ ਇੱਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਹੋਈ ਮੌਤ

By  Shanker Badra July 4th 2018 05:33 PM

ਫ਼ਿਰੋਜਪੁਰ ਦੇ ਕਸਬਾ ਮਮਦੋਟ ਇਲਾਕੇ 'ਚ ਇੱਕ ਹੋਰ ਨੌਜਵਾਨ ਦੀ ਨਸ਼ੇ ਕਾਰਨ ਹੋਈ ਮੌਤ:ਪੰਜਾਬ 'ਚ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਫ਼ਿਰੋਜਪੁਰ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਨਸ਼ੇ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਵਿੱਚ ਇੱਕ ਹੋਰ ਅੰਕੜਾ ਜੁੜ ਗਿਆ ਹੈ।Firozpur Town mamdot area in drugs reason youth man death ਫ਼ਿਰੋਜਪੁਰ ਦੇ ਕਸਬਾ ਮਮਦੋਟ ਦੇ ਪਿੰਡ ਲੱਖ ਸਿੰਘ ਵਾਲਾ ਵਿੱਚ ਅੱਜ 30 ਸਾਲਾ ਨੌਜਵਾਨ ਰਸ਼ਪਾਲ ਸਿੰਘ ਦੀ ਮੌਤ ਹੋ ਗਈ ਹੈ।ਪਰਿਵਾਰ ਮੁਤਾਬਕ ਉਹ ਕਾਫ਼ੀ ਸਮੇਂ ਤੋਂ ਨਸ਼ਾ ਕਰਦਾ ਸੀ ਤੇ ਅੱਜ ਉਸ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ।ਮ੍ਰਿਤਕ ਨੌਜਵਾਨ ਇੱਕ ਦੁਕਾਨ 'ਤੇ ਕੰਮ ਕਰਦਾ ਸੀ ਤੇ ਮੋਟਰਾਂ ਬੰਨ੍ਹ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ।ਉਹ ਆਪਣੇ ਪਿੱਛੇ ਤਿੰਨ ਬੱਚੇ ਛੱਡ ਗਿਆ ਹੈ।Firozpur Town mamdot area in drugs reason youth man death ਪਿਛਲੇ ਲੰਬੇ ਸਮੇਂ ਤੋਂ ਚਿੱਟੇ ਦੇ ਟੀਕੇ ਲਗਾਉਂਦਾ ਸੀ ਪਰ ਦੋ ਦਿਨ ਪਹਿਲਾਂ ਅਚਾਨਕ ਇਸ ਦੀ ਸਿਹਤ ਵਿਗੜ ਗਈ,ਜਿਸ ਕਾਰਨ ਇਸ ਨੂੰ ਪੀਜੀਆਈ ਚੰਡੀਗੜ੍ਹ ਵੀ ਲੈ ਗਏ ਸਨ ਪਰ ਘਰ ਦੀ ਮਾੜੀ ਹਾਲਤ ਹੋਣ ਕਾਰਨ ਇਲਾਜ ਨਾ ਕਰਾ ਸਕੇ।ਜਿਸ ਕਾਰਨ ਅੱਜ ਸਵੇਰੇ ਉਸ ਦੀ ਘਰ ਵਿੱਚ ਮੌਤ ਹੋ ਗਈ ਹੈ।Firozpur Town mamdot area in drugs reason youth man deathਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਇਲਾਕੇ ਵਿੱਚ ਸਭ ਤੋਂ ਵੱਧ ਚਿੱਟਾ ਵਿਕਦਾ ਹੈ।ਹਾਲਤ ਇਹ ਹੈ ਕਿ ਇੱਥੇ ਦੁਕਾਨ ਤੋਂ ਖੰਡ ਮਿਲਣੀ ਬੰਦ ਹੋ ਸਕਦੀ ਹੈ ਪਰ ਚਿੱਟਾ ਮਿਲਣਾ ਨਹੀਂ ਬੰਦ ਹੋ ਸਕਦਾ।ਲੋਕਾਂ ਨੇ ਸਰਕਾਰ ਤੋਂ ਮੰਗ ਕੀਤਾ ਹੈ ਕਿ ਇਲਾਕੇ ਵਿੱਚੋਂ ਚਿੱਟਾ ਖ਼ਤਮ ਕਰ ਕੇ ਆਉਣ ਵਾਲੀ ਪੀੜ੍ਹੀ ਨੂੰ ਬਚਾਇਆ ਜਾਵੇ।

-PTCNews

Related Post