ਫਤਿਹਗੜ੍ਹ ਸਾਹਿਬ 'ਚ ਕੋਰੋਨਾ ਕਾਰਨ ਪਹਿਲੀ ਮੌਤ, ਸਾਧੂ ਸਮਾਜ ਦੇ ਮੁਖੀ ਦੀ ਕੋਰੋਨਾ ਕਰਕੇ ਹੋਈ ਮੌਤ

By  Shanker Badra June 26th 2020 05:41 PM

ਫਤਿਹਗੜ੍ਹ ਸਾਹਿਬ 'ਚ ਕੋਰੋਨਾ ਕਾਰਨ ਪਹਿਲੀ ਮੌਤ, ਸਾਧੂ ਸਮਾਜ ਦੇ ਮੁਖੀ ਦੀ ਕੋਰੋਨਾ ਕਰਕੇ ਹੋਈ ਮੌਤ:ਫਤਿਹਗੜ੍ਹ ਸਾਹਿਬ : ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਰਫ਼ਤਾਰ ਫੜ ਲਈ ਹੈ। ਜੇਕਰ ਇਹ ਤੇਜ਼ੀ ਨਾ ਰੁਕੀ ਤਾਂ ਸੂਬੇ 'ਚ ਮੁੜ ਤੋਂ ਲੌਕਡਾਊਨ ਕੀਤਾ ਜਾ ਸਕਦਾ ਹੈ।ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਮਰੀਜ਼ਾਂ ਦੀ ਮੌਤ ਦਰ ਵੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ। ਇਸ ਦੌਰਾਨ ਕੋਰੋਨਾ ਕਾਰਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਪਹਿਲੀ ਮੌਤ ਹੋ ਗਈ ਗਈ ਹੈ। ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾਂ ਸਥਿਤ ਊਸ਼ਾ ਮਾਤਾ ਮੰਦਰ ਦੇ ਮੁੱਖ ਸੇਵਾਦਾਰ ਤੇ ਸਾਧੂ ਸਮਾਜ ਦੇ ਸੂਬਾ ਪ੍ਰਧਾਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਸਵਾਮੀ ਮਹਾਦੇਵ 1 ਜੂਨ ਨੂੰ ਹਰਿਦੁਆਰ ਗਏ ਸੀ, ਜਿਸ ਤੋਂ ਬਾਅਦ ਉਹ ਹਰਿਦੁਆਰ ਤੋਂ ਜੰਮੂ ਵੀ ਗਏ ਸਨ। ਇਸ ਤੋਂ ਬਾਅਦ ਸਵਾਮੀ ਮਹਾਦੇਵ ਬੱਸੀ ਪਠਾਣਾਂ ਮੰਦਰ 'ਚ ਆਏ ਸਨ, ਜਿਨ੍ਹਾਂ ਨੂੰ ਬੁਖਾਰ ਤੇ ਖੰਘ ਦੀ ਸ਼ਿਕਾਇਤ ਹੋਣ ਕਾਰਨ ਕੁਝ ਸ਼ਰਧਾਲੂਆਂ ਨੇ 14 ਜੂਨ ਨੂੰ ਅਪੋਲੋ ਹਸਪਤਾਲ ਲੁਧਿਆਣਾ ਭਾਰਤੀ ਕਰਵਾਇਆ ਸੀ। ਉੱਥੇ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਪਾਇਆ ਗਿਆ ਸੀ।

First death due to corona in Fatehgarh Sahib ਫਤਿਹਗੜ੍ਹ ਸਾਹਿਬ 'ਚ ਕੋਰੋਨਾ ਕਾਰਨ ਪਹਿਲੀ ਮੌਤ, ਸਾਧੂ ਸਮਾਜ ਦੇ ਮੁਖੀ ਦੀ ਕੋਰੋਨਾ ਕਰਕੇ ਹੋਈ ਮੌਤ

ਅਪੋਲੋ ਹਸਪਤਾਲ 'ਚ ਸਵਾਮੀ ਮਹਾਦੇਵ ਦੀ ਵੀਰਵਾਰ ਰਾਤ ਕਰੀਬ 9 ਵਜੇ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਸਵਾਮੀ ਮਹਾਦੇਵ ਦੇ ਸੰਪਰਕ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਤੇ ਇਕ ਪੁਲਿਸ ਦਾ ਉੱਚ ਅਧਿਕਾਰੀ ਵੀ ਆਇਆ ਸੀ। ਸਿਹਤ ਵਿਭਾਗ ਅਤੇ ਊਸ਼ਾ ਮਾਤਾ ਮੰਦਰ ਵਲੋਂ ਮਾਮਲੇ ਨੂੰ ਗੁਪਤ ਰੱਖਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਹੁਣ ਸਵਾਮੀ ਮਹਾਦੇਵ ਦੀ ਮੌਤ ਤੋਂ ਬਾਅਦ ਸ਼ਹਿਰ 'ਚ ਹਫੜਾ-ਦਫੜੀ ਦਾ ਮਾਹੌਲ ਹੈ।

ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਸਵਾਮੀ ਮਹਾਦੇਵ 1 ਜੂਨ ਨੂੰ ਇੱਥੋਂ ਆਪਣੀ ਬੇਟੀ ਕੋਲ ਹਰਿਦੁਆਰ ਗਏ ਸਨ, ਜਿੱਥੇ ਉਹ ਬੀਮਾਰ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਹਸਪਤਾਲ 'ਚ ਉਨ੍ਹਾਂ ਦੀ ਕੋਰਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿੱਥੇ ਬੀਤੀ ਰਾਤ ਉਨ੍ਹਾਂ ਦੀ ਮੌਤ ਹੋ ਗਈ।  ਲੋਕਾਂ ਨੇ ਸਵਾਮੀ ਜੀ ਦਾ ਅੰਤਿਮ ਸੰਸਕਾਰ ਬੱਸੀ ਪਠਾਣਾ 'ਚ ਹੀ ਕਰਨ ਦੀ ਮੰਗ ਕੀਤੀ।

-PTCNews

Related Post