ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰ ਉਮਾ ਗੁਰਬਖ਼ਸ਼ ਸਿੰਘ ਦਾ ਸਵੇਰੇ ਹੋਇਆ ਦਿਹਾਂਤ

By  Shanker Badra May 23rd 2020 05:11 PM

ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰ ਉਮਾ ਗੁਰਬਖ਼ਸ਼ ਸਿੰਘ ਦਾ ਸਵੇਰੇ ਹੋਇਆ ਦਿਹਾਂਤ:ਅੰਮ੍ਰਿਤਸਰ : ਪੰਜਾਬੀ ਰੰਗਮੰਚ ਦੀ ਪਹਿਲੀ ਅਦਾਕਾਰਾ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਉਮਾ ਗੁਰਬਖਸ਼ ਸਿੰਘ ਸਪੁੱਤਰੀ ਪ੍ਰਸਿੱਧ ਗਲਪਕਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਹ ਲਗਭਗ 93 ਵਰ੍ਹਿਆਂ ਦੇ ਸਨ ਤੇ ਕੁੱਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।

ਉਨ੍ਹਾਂ ਦੇ ਛੋਟੇ ਭਰਾ ਤੇ ਸ਼੍ਰੋਮਣੀ ਬਾਲ ਸਾਹਿੱਤਕਾਰ ਡਾ. ਹਿਰਦੇਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਪਿੰਡ ਪ੍ਰੀਤ ਲੜੀ (ਨੇੜੇ ਲੋਪੋਕੇ ਚੁਗਾਵਾਂ) ਵਿਖੇ ਕੀਤਾ ਗਿਆ। ਜਿਥੇ ਉਨ੍ਹਾ ਨੂੰ ਵੱਖ-ਵੱਖ ਸਖਸ਼ੀਅਤਾ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।

ਦੱਸ ਦੇਈਏ ਕਿ ਅਦਾਕਾਰਾ ਉਮਾ ਜੀ ਨੇ 1939 ਵਿਚ ਆਪਣੇ ਪਿਤਾ ਗੁਰਬਖਸ਼ ਸਿੰਘ ਦਾ ਲਿਖਿਆ ਹੋਇਆ ਨਾਟਕ ਰਾਜ ਕੁਮਾਰੀ ਲਤਿਕਾ ਦੀ ਮੁੱਖ ਨਾਇਕਾ ਦਾ ਕਿਰਦਾਰ ਨਿਭਾਇਆ ਸੀ। ਜਿਸ ਨਾਲ ਪੰਜਾਬੀ ਰੰਗਮੰਚ ਨੂੰ ਪਹਿਲੀ ਅਭਿਨੇਤਰੀ ਮਿਲੀ ਸੀ।

-PTCNews

Related Post