ਵਾਰਾਣਸੀ ਵਿਖੇ TikTok ਵੀਡੀਓ ਬਣਾ ਰਹੇ 5 ਬੱਚੇ ਗੰਗਾ ਨਦੀ 'ਚ ਡੁੱਬੇ, ਸਾਰਿਆਂ ਦੀ ਹੋਈ ਮੌਤ

By  Shanker Badra May 29th 2020 05:16 PM

ਵਾਰਾਣਸੀ ਵਿਖੇ TikTok ਵੀਡੀਓ ਬਣਾ ਰਹੇ 5 ਬੱਚੇ ਗੰਗਾ ਨਦੀ 'ਚ ਡੁੱਬੇ, ਸਾਰਿਆਂ ਦੀ ਹੋਈ ਮੌਤ:ਵਾਰਾਣਸੀ : ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਵਾਰਾਣਸੀ ਦੇ ਰਾਮਨਗਰ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਨੂੰ 5 ਬੱਚਿਆਂ ਦੀ ਗੰਗਾ ਨਦੀ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਇਹ ਸਾਰੇ ਬੱਚੇ ਨਦੀ ਵਿਚ ਟਿਕਟੋਕ ਵੀਡੀਓ ਬਣਾਉਂਦੇ ਹੋਏ ਡੁੱਬ ਗਏ ਹਨ।

ਇਸ ਦੌਰਾਨ ਲਗਭਗ ਦੋ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪੰਜਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਲਾਸ਼ਾਂ ਨੂੰ ਰਾਮਨਗਰ ਦੇ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਲਿਆਂਦਾ ਗਿਆ। ਇੱਕੋ ਮੁਹੱਲੇ ਦੇ 5 ਬੱਚਿਆਂ ਦੀ ਮੌਤ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ 8 ਵਜੇ 19 ਸਾਲਾ ਤੌਸੀਫ਼ ਪੁੱਤਰ ਰਫੀਕ, 14 ਸਾਲਾ ਫ਼ਰਦੀਨ ਪੁੱਤਰ ਮੁਮਤਾਜ਼, 15 ਸਾਲਾ ਸ਼ੈਫ ਪੁੱਤਰ ਇਕਬਾਲ, 15 ਸਾਲਾ ਰਿਜ਼ਵਾਨ ਪੁੱਤਰ ਸ਼ਾਹਿਦ ਅਤੇ 14 ਸਾਲਾ ਸਕੀ ਪੁੱਤਰ ਗੁੱਡੂ ਸਮੇਤ 7 ਬੱਚੇ ਟਿਕਟੋਕ ਵੀਡੀਓ ਬਣਾਉਣ ਲਈ ਗੰਗਾ ਨਦੀ 'ਤੇ ਗਏ ਸਨ।

ਦੱਸਣਯੋਗ ਹੈ ਕਿ ਵੀਡੀਓ ਬਣਾਉਣ ਸਮੇਂ ਇੱਕ ਬੱਚਾ ਡੁੱਬਣ ਲੱਗਿਆ ਤਾਂ ਦੂਜੇ ਨੇ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ। ਵੇਖਦੇ ਹੀ ਵੇਖਦੇ ਇੱਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਇਹ ਸਾਰੇ ਡੁੱਬ ਗਏ। ਇਸ ਦੌਰਾਨ ਕੁੱਝ ਮਛੇਰੇ ਆਪਣੀਆਂ ਕਿਸ਼ਤੀਆਂ ਲੈ ਕੇ ਬੱਚਿਆਂ ਨੂੰ ਬਚਾਉਣ ਲਈ ਪਹੁੰਚੇ ਪਰ ਉਦੋਂ ਤਕ ਉਨ੍ਹਾਂ ਸਾਰਿਆਂ ਦੀ ਮੌਤ ਹੋ ਚੁੱਕੀ ਸੀ।

-PTCNews

Related Post