ਜੇ ਤੁਹਾਡੇ ਕੋਲ ਪਿਆ ਹੈ ਇਹ ਨੋਟ ਤਾਂ ਕਮਾ ਸਕਦੇ ਹੋ ਲੱਖਾਂ ਰੁਪਏ!

By  Joshi November 1st 2017 09:52 PM -- Updated: November 1st 2017 09:53 PM

ਕਈ ਲੋਕਾਂ ਨੂੰ ਪੁਰਾਣੀਆਂ ਚੀਜ਼ਾਂ ਜਿਵੇਂ ਕਿ ਨੋਟ, ਸਿੱਕੇ, ਲੱਕੜ ਦੀਆਂ ਵਸਤੂਆਂ, ਛੱਲੇ ਆਦਿ ਇੱਕਠੇ ਕਰਨ ਦਾ ਸ਼ੌਂਕ ਹੁੰਦਾ ਹੈ। ਸਮਾਂ ਬੀਤਾਦਾ ਜਾਂਦਾ ਹੈ ਅਤੇ ਇਹੀ ਚੀਜ਼ਾਂ ਫਿਰ ਪੁਰਾਤਨ ਖਜ਼ਾਨਾ ਅਤੇ ਵਿਰਾਸਤ ਮੰਨੀਆਂ ਜਾਣ ਲੱਗਦੀਆਂ ਹਨ। ਕਈ ਵਾਰ ਇਹਨਾਂ ਚੀਜ਼ਾਂ ਨੂੰ ਖਰੀਦਣ ਦੇ ਕੁਝ ਚਾਹਵਾਨ ਇਹਨਾਂ ਦਾ ਵੱਡਾ ਮੁੱਲ ਪਾ ਦਿੰਦੇ ਹਨ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ।

ਸੋ, ਜੇਕਰ ਤੁਹਾਨੂੰ ਵੀ ਸ਼ੌਂਕ ਹੈ ਨੋਟ ਇੱਕਠੇ ਕਰਨ ਦਾ ਤਾਂ ਤੁਸੀਂ ਕਮਾ ਸਕਦੇ ਹੋ ਲੱਖਾ ਰੁਪਏ ਉਹ ਵੀ ਇੱਕ ਨੋਟ ਤੋਂ, ਹਾਂਜੀ ਇਹ ਬਿਲੁਕਲ ਸੱਚ ਹੈ।

Five rupees note can make you earn a lot of moneyਦਰਅਸਲ, ਪੁਰਾਣੇ ਪੰਜ ਰੁਪਏ ਦੇ ਨੋਟ, ਜਿਸ 'ਤੇ ਟਰੈਕਟਰ ਬਣਿਆ ਹੁੰਦਾ ਹੈ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਜਾਂ ਆਪਣੇ ਬਚਪਨ ਦੀ ਯਾਦ ਸਮਝ ਕੇ ਸੰਭਾਲ ਕੇ ਰੱਖਿਆ ਹੋਵੇਗਾ।

ਭਾਵੇਂ ਕਿ ਹੁਣ ਇਹ ਨੋਟ ਨਵੇਂ ਨੋਟਾਂ ਦੀ ਚਮਕ 'ਚ ਕਿਤੇ ਗਵਾਚ ਗਿਆ ਹੈ ਪਰ ਅਜੇ ਵੀ ਇਹ ਤੁਹਾਨੂੰ ਲੱਖਾਂ ਰੁਪਏ ਦੀ ਕਮਾਈ ਦੇ ਸਕਦਾ ਹੈ। ਇਸ ਨੋਟ ਦੇ ਪਿਛਲੇ ਹਿੱਸੇ ਵਿੱਚ ਇੱਕ ਟਰੈਕਟਰ ਚਲਾਉਂਦਾ ਹੋਇਆ ਕਿਸਾਨ ਹੈ ਅਤੇ ਉਸਦੇ ਪਿੱਛੇ ਇੱਕ ਉੱਗਦੇ ਸੂਰਜ ਦਾ ਦ੍ਰਿਸ਼ ਹੈ।

Five rupees note can make you earn a lot of moneyਜੇਕਰ ਤੁਸੀਂ ਇਹ ਨੋਟ ਸੰਭਾਲ ਕੇ ਰੱਖਿਆ ਹੋਇਆ ਹੈ ਤਾਂ ਤਿਆਰ ਰਹੋ ਕਿਉਂ ਕਿ ਬਹੁਤ ਸਾਰੇ ਲੋਕ ਇਸ ਨੋਟ ਨੂੰ ਖਰੀਦਣ ਲਈ ਵੱਡੀ ਰਕਮ ਦੇਣ ਲਈ ਤਿਆਰ ਹੋਏ ਹਨ। ਪਰ ਤੁਹਾਡੇ ਨੋਟਾਂ ''ਚ ਕੁਝ ਖਾਸੀਅਤਾਂ ਹੋਣੀਆਂ ਜ਼ਰੂਰੀ ਹਨ।

ਅਗਰ ਇਸ ਨੋਟ 'ਚ ਜੋ ਸੀਰੀਅਲ ਨੰਬਰ ਹੈ ਉਸ 'ਚ 786 ਆਉਂਦਾ ਹੈ ਤਾਂ ਇਸਨੂੰ ਲੱਖਾਂ ਰੁਪਏ 'ਚ ਵੇਚ ਸਕਦੇ ਹੋ। ਹੁਣੇ, ਲੱਭੋ ਇਹ ਨੋਟ ਤੇ ਕਮਾਓ ਇਹ ਰੁਪਏ।

—PTC News

Related Post