ਹੁਣ ਇਸ ਤਰਾਂ ਹੋਣਗੇ ਸੰਘਣੀ ਧੁੰਦ 'ਚ ਜਹਾਜ਼ ਲੈਂਡ, ਜਾਣੋ ਮਾਮਲਾ

By  Joshi October 17th 2018 05:31 PM

ਹੁਣ ਇਸ ਤਰਾਂ ਹੋਣਗੇ ਸੰਘਣੀ ਧੁੰਦ 'ਚ ਜਹਾਜ਼ ਲੈਂਡ, ਜਾਣੋ ਮਾਮਲਾ, ਚੰਡੀਗੜ੍ਹ: ਜਹਾਜ਼ ਵਿੱਚ ਸਫ਼ਰ ਕਰਨ ਵਾਲਿਆਂ ਲਈ ਹੁਣ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ, ਜਿਸ ਦੌਰਾਨ ਹੁਣ ਯਾਤਰੀ ਖਰਾਬ ਮੌਸਮ ਅਤੇ ਸੰਘਣੀ ਧੁੰਦ ਦੇ ਵਿੱਚ ਜਹਾਜ਼ 'ਚ ਸਫ਼ਰ ਕਰ ਸਕਣਗੇ, ਕਿਉਕਿ ਹੁਣ ਖਰਾਬ ਮੌਸਮ ਕਾਰਨ ਉਡਾਣਾ ਪ੍ਰਭਾਵਿਤ ਨਹੀਂ ਹੋਣਗੀਆਂ, ਅਤੇ ਇਸ ਦਾ ਟੇਕ ਆਫ ਵੀ ਆਸਾਨੀ ਨਾਲ ਹੋ ਜਾਵੇਗਾ।

ਇਸ ਸਮੱਸਿਆ ਦਾ ਹੱਲ ਕਰਨ ਲਈ ਏਅਰਪੋਰਟ ਪ੍ਰਸ਼ਾਸਨ ਵੱਲੋਂ ਕੈਟ ਥ੍ਰੀ -ਬੀ ਤਕਨੀਕ ਅਤੇ ਰਨਵੇਅ ਵਿਜ਼ੀਬਿਲਟੀ ਰੇਂਜ ਦੇ ਨਾਲ ਹੀ ਆਈ. ਐੱਲ. ਐੱਸ. ਲਗਾਉਣ ਦਾ ਫੈਸਲਾ ਲਿਆ ਹੈ। ਜਿਸ ਨਾਲ ਉਡਾਣਾ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਸੂਤਰਾਂ ਅਨੁਸਾਰ ਇਸ ਪ੍ਰੋਜੈਕਟ 'ਤੇ ਪ੍ਰਸ਼ਾਸਨ ਵਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ: ਪਟਿਆਲਾ ‘ਚ ਕੋਹਲੀ ਸਵੀਟਸ ਨੂੰ ਲੱਗੀ ਅੱਗ,ਤਿੰਨੋ ਮੰਜ਼ਿਲਾਂ ਸੜ ਕੇ ਸੁਆਹ

ਜਿਸ ਨਾਲ ਲੋਕਾਂ ਨੂੰ ਜਲਦੀ ਤੋਂ ਜਲਦੀ ਰਾਹਤ ਮਿਲ ਸਕੇ। ਤੁਹਾਨੂੰ ਦੱਸ ਦੇਈਏ ਕਿ ਇਸ ਸਿਸਟਮ ਰਾਹੀਂ ਖਰਾਬ ਮੌਸਮ 'ਚ ਵੀ ਏਅਰਫੋਰਸ ਅਤੇ ਯਾਤਰੀ ਜਹਾਜ਼ਾਂ ਦੀ ਸਫਲ ਲੈਂਡਿੰਗ ਕਰਾਈ ਜਾ ਸਕੇਗੀ।

—PTC News

Related Post