ਚਾਰ Boy-Freinds ਨਾਲ ਰਹਿ ਰਹੀ ਕੁੜੀ ਹੋਈ ਗਰਭਵਤੀ, ਬੱਚੇ ਦੇ ਹੋਣਗੇ ਚਾਰ ਪਿਓ

By  Shanker Badra December 11th 2019 05:01 PM

ਚਾਰ Boy-Freinds ਨਾਲ ਰਹਿ ਰਹੀ ਕੁੜੀ ਹੋਈ ਗਰਭਵਤੀ, ਬੱਚੇ ਦੇ ਹੋਣਗੇ ਚਾਰ ਪਿਓ:ਫਲੋਰਿਡਾ : ਅਮਰੀਕਾ ਦੇ ਫਲੋਰਿਡਾ ਤੋਂ ਇੱਕ ਅਜ਼ੀਬੋ -ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਟੋਰੀ ਓਜੈਦਾ ਨਾਂ ਦੀ 20 ਸਾਲਾ ਕੁੜੀ ਦੇ ਚਾਰ ਬੁਆਏਫ੍ਰੈਂਡ ਹਨ ਤੇ ਚਾਰਾਂ ਨਾਲ ਰਿਸ਼ਤੇ 'ਚ ਰਹਿੰਦੀ ਹੈ। ਟੋਰੀ ਦੇ ਚਾਰ ਬੁਆਏਫਰੈਂਡ ਮਾਰਕ (18) ਟਰੈਵਿਸ (23), ਐਥਨ (22) ਕ੍ਰਿਸਟੋਫਰ (22) ਹੈ।ਇਸ ਦੌਰਾਨ ਟੋਰੀ ਓਜੈਦਾ ਦਾ ਕਹਿਣਾ ਹੈ ਕਿ ਉਹ ਹੁਣ ਗਰਭਵਤੀ ਹੈ ਤੇ ਫਰਵਰੀ 'ਚ ਆਪਣੇ ਬੱਚੇ ਨੂੰ ਜਨਮ ਦੇ ਸਕਦੀ ਹੈ।

Florida pregnant woman living with four Boy-Freinds, baby four fathers ਚਾਰ Boy-Freinds ਨਾਲ ਰਹਿ ਰਹੀ ਕੁੜੀ ਹੋਈ ਗਰਭਵਤੀ, ਬੱਚੇ ਦੇ ਹੋਣਗੇ ਚਾਰ ਪਿਓ

ਟੋਰੀ ਦਾ ਕਹਿਣਾ ਹੈ ਕਿ ਪੈਦਾ ਹੋਣ ਵਾਲੇ ਬੱਚੇ ਦਾ ਇਕਲੌਤਾ ਪਿਤਾ ਨਹੀਂ ਬਲਕਿ ਚਾਰ ਪਿਓ ਹੋਣਗੇ। ਟੌਰੀ ਓਜੈਦਾ ਨੇ ਕਿਹਾ ਕਿ ਹਾਲਾਂਕਿ ਬੱਚੇ ਦਾ ਅਸਲ ਪਿਤਾ ਕ੍ਰਿਸਟੋਫਰ ਹੋਵੇਗਾ ਪਰ ਬੁਆਏਫ੍ਰੈਂਡ ਕ੍ਰਿਸਟੋਫਰ ਦੇ ਨਾਲ ਉਸਦੇ ਤਿੰਨ ਹੋਰ ਬੁਆਏਫ੍ਰੈਂਡ ਵੀ ਬੱਚੇ ਦੇ ਪਿਓ ਹੋਣਗੇ ,ਜਿਹੜੇ ਕਿ ਬੱਚੇ ਦਾ ਪਾਲਣ ਪੋਸ਼ਣ ਕਰਨਗੇ।ਉਨ੍ਹਾਂ ਕਿਹਾ ਕਿ 'ਅਸੀਂ ਸਾਰੇ ਇੱਕ ਬੱਚੇ ਨੂੰ ਪਾਲਣ ਲਈ ਬਹੁਤ ਉਤਸ਼ਾਹਤ ਹਾਂ।

Florida pregnant woman living with four Boy-Freinds, baby four fathers ਚਾਰ Boy-Freinds ਨਾਲ ਰਹਿ ਰਹੀ ਕੁੜੀ ਹੋਈ ਗਰਭਵਤੀ, ਬੱਚੇ ਦੇ ਹੋਣਗੇ ਚਾਰ ਪਿਓ

ਟੋਰੀ ਅਨੁਸਾਰ ਹਾਈ ਸਕੂਲ 'ਚ ਬੁਆਏਫ੍ਰੈਂਡ ਮਾਰਕ (18) ਨਾਲ ਉਸ ਦੀ ਪਹਿਲੀ ਵਾਰ ਮੁਲਾਕਾਤ ਹੋਈ ਸੀ ਤੇ ਦੋਵਾਂ 'ਚ ਪਿਆਰ ਹੋ ਗਿਆ। ਇਸ ਦੇ ਸਹੀ ਦੋ ਮਹੀਨਿਆਂ ਬਾਅਦ ਟੋਰੀ ਨੂੰ ਬੁਆਏਫਰੈਂਡ ਟ੍ਰੈਵਿਸ (23) ਨਾਲ ਪਿਆਰ ਹੋ ਗਿਆ। ਇਸੇ ਤਰ੍ਹਾਂ ਅੱਗੇ ਫਿਰ ਐਥਨ (22) ਅਤੇ ਕ੍ਰਿਸਟੋਫਰ (22) ਨਾਲ ਵੀ ਪਿਆਰ ਹੋ ਗਿਆ। ਜਿਸ ਤੋਂ ਬਾਅਦ ਕੁੜੀ ਹੁਣ ਗਰਭਵਤੀ ਹੈ ਤੇ ਜਲਦੀ ਹੀ ਬੱਚੇ ਨੂੰ ਜਨਮ ਦੇ ਸਕਦੀ ਹੈ।

-PTCNews

Related Post