ਪ੍ਰਸਿੱਧ ਮਲਵਈ ਲੋਕ ਗਾਇਕ ਤੇ ਵੰਝਲੀ ਵਾਦਕ ਬਾਬਾ ਕਾਸ਼ੀ ਨਾਥ ਦਾ ਹੋਇਆ ਦੇਹਾਂਤ

By  Shanker Badra May 26th 2018 07:51 PM

ਪ੍ਰਸਿੱਧ ਮਲਵਈ ਲੋਕ ਗਾਇਕ ਤੇ ਵੰਝਲੀ ਵਾਦਕ ਬਾਬਾ ਕਾਸ਼ੀ ਨਾਥ ਦਾ ਹੋਇਆ ਦੇਹਾਂਤ:ਪ੍ਰਸਿੱਧ ਮਲਵਈ ਲੋਕ ਗਾਇਕ ਤੇ ਵੰਝਲੀ ਵਾਦਕ ਬਾਬਾ ਕਾਸ਼ੀ ਨਾਥ ਦਾ ਅੱਜ ਦੇਹਾਂਤ ਹੋ ਗਿਆ ਹੈ।Folk singer Wanjali player Baba Kashi Nath diesਕਾਸ਼ੀ ਨਾਥ 90 ਸਾਲ ਦੇ ਸਨ ਅਤੇ ਹੁਣ ਬਿਮਾਰ ਰਹਿੰਦੇ ਸਨ।ਬਾਬਾ ਕਾਸ਼ੀ ਨਾਥ ਸਰਸਾ ਨੇੜਲੇ ਪਿੰਡ ਝੋਰੜਨਾਲੀ ਵਿਖੇ ਇੱਕ ਝੁੱਗੀ 'ਚ ਰਹਿੰਦੇ ਸਨ।Folk singer Wanjali player Baba Kashi Nath diesਦੁਨੀਆਂ ਭਰ ਦੇ ਕਈ ਮੁਲਕਾਂ 'ਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੇ ਬਾਬਾ ਕਾਸ਼ੀ ਨਾਥ ਨੇ ਹਮੇਸ਼ਾ ਹੀ ਸਾਦਾ ਜੀਵਨ ਜਿਉਣ ਨੂੰ ਪਹਿਲ ਦਿੱਤੀ ਹੈ।ਕਾਸ਼ੀ ਨਾਥ ਨੇ ਸਵੇਰੇ 7 ਵਜੇ ਪਿੰਡ ਝੋਰੜਨਾਲੀ ਵਿਖੇ ਆਪਣੇ ਘਰ ਦੇ ਵਿੱਚ ਆਖਰੀ ਸਾਹ ਲਿਆ ਹੈ।

-PTCNews

Related Post