ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਕ੍ਰਿਕੇਟ ਛੱਡ ਕੇ ਜੰਮੂ-ਕਸ਼ਮੀਰ 'ਚ ਲੈਣਗੇ ਫੌਜੀ ਟ੍ਰੇਨਿੰਗ

By  Shanker Badra July 22nd 2019 02:18 PM

ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਕ੍ਰਿਕੇਟ ਛੱਡ ਕੇ ਜੰਮੂ-ਕਸ਼ਮੀਰ 'ਚ ਲੈਣਗੇ ਫੌਜੀ ਟ੍ਰੇਨਿੰਗ:ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਪੈਰਾਸ਼ੂਟ ਰੈਜ਼ੀਮੈਂਟ ਬਟਾਲੀਅਨ ਨਾਲ ਟਰੇਨਿੰਗ ਕਰਨਗੇ। ਉਨ੍ਹਾਂ ਨੇ ਭਾਰਤੀ ਫੌਜ ਨਾਲ ਟ੍ਰੇਨਿੰਗ ਕਰਨ ਦੀ ਮਨਜ਼ੂਰੀ ਮੰਗੀ ਸੀ ,ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਇਸ ਸਬੰਧੀ ਥਲ ਸੈਨਾ ਮੁਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

Former captain Mahendra Singh Army training Jammu Kashmir ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਕ੍ਰਿਕੇਟ ਛੱਡ ਕੇ ਜੰਮੂ-ਕਸ਼ਮੀਰ 'ਚ ਲੈਣਗੇ ਫੌਜੀ ਟ੍ਰੇਨਿੰਗ

ਦਰਅਸਲ 'ਚ ਧੋਨੀ ਨੇ ਵੈਸਟਇੰਡੀਜ਼ ਦੌਰੇ ਲਈ ਖ਼ੁਦ ਨੂੰ ਉਪਲੱਬਧ ਨਹੀਂ ਦੱਸਿਆ ਸੀ ,ਜਿਸ ਪਿੱਛੋਂ ਟੀਮ ਵਿੱਚ ਉਨ੍ਹਾਂ ਦੀ ਚੋਣ ਨਹੀਂ ਕੀਤੀ ਗਈ। ਹੁਣ ਬਿਪਿਨ ਰਾਵਤ ਤੋਂ ਹਰੀ ਝੰਡੀ ਮਿਲਣ ਬਾਅਦ ਧੋਨੀ ਪੈਰਾਸ਼ੂਟ ਰੈਜੀਮੈਂਟ ਬਟਾਲੀਅਨ ਨਾਲ ਟ੍ਰੇਨਿੰਗ ਕਰਨਗੇ। ਉਮੀਦ ਕੀਤੀ ਜਾ ਰਹੀ ਹੈ ਕਿ ਆਪਣੀ ਟ੍ਰੇਨਿੰਗ ਦਾ ਕੁਝ ਹਿੱਸਾ ਉਹ ਜੰਮੂ-ਕਸ਼ਮੀਰ ਵਿੱਚ ਪੂਰਾ ਕਰਨਗੇ।

Former captain Mahendra Singh Army training Jammu Kashmir ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਹੁਣ ਕ੍ਰਿਕੇਟ ਛੱਡ ਕੇ ਜੰਮੂ-ਕਸ਼ਮੀਰ 'ਚ ਲੈਣਗੇ ਫੌਜੀ ਟ੍ਰੇਨਿੰਗ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਵਿਆਹ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ , ਇਕੋ ਪਰਿਵਾਰ ਦੇ 8 ਬੱਚਿਆਂ ਸਮੇਤ 9 ਮੌਤਾਂ

ਦੱਸ ਦੇਈਏ ਧੋਨੀ ਟੈਰੀਟੋਰੀਅਲ ਆਰਮੀ ਦੇ ਪੈਰਾਸ਼ੂਟ ਰੈਜੀਮੈਂਟ ਵਿੱਚ ਮਾਨਦ ਲੈਫਟੀਨੈਂਟ ਕਰਨਲ ਵੀ ਹਨ ਤੇ ਉਹ ਆਪਣੇ ਅਗਲੇ ਦੋ ਮਹੀਨੇ ਆਪਣੀ ਰੈਜੀਮੈਂਟ ਨਾਲ ਬਿਤਾਉਣਗੇ।

-PTCNews

Related Post