ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਟੀ-20 ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

By  Shanker Badra September 3rd 2019 10:01 PM

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਟੀ-20 ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ:ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਟੀ -20 ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ।ਇਸ ਦੌਰਾਨ ਮਿਤਾਲੀ ਨੇ ਕਿਹਾ ਕਿ 2006 ਤੋਂ T-20 ਕੌਮਾਂਤਰੀ ਮੈਚ ਵਿੱਚ ਭਾਰਤ ਲਈ ਖੇਡਣ ਤੋਂ ਬਾਅਦ ਉਹ ਇਸ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਦੀ ਹੈ ਤਾਂ ਜੋ ਉਹ 2021 ਵਿੱਚ ਹੋਣ ਵਾਲੇ ਮਹਿਲਾ ਵਨਡੇ ਵਿਸ਼ਵ ਕੱਪ ਦੀਆਂ ਤਿਆਰੀਆਂ 'ਤੇ ਧਿਆਨ ਦੇ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਲਈ ਵਿਸ਼ਵ ਕੱਪ ਜਿੱਤਣਾ ਉਸਦਾ ਸ਼ੁਰੂ ਤੋਂ ਸਪਨਾ ਰਿਹਾ ਹੈ।

Former Indian women captain Mithali Raj bids announces retirement from T20I ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਟੀ-20 ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਮਿਤਾਲੀ ਭਾਰਤੀ T-20 ਟੀਮ ਦੀ ਪਹਿਲੀ ਕਪਤਾਨ ਬਣਨ ਵਾਲੀ ਖਿਡਾਰਨ ਹੈ ,ਜਿਸ ਨੇ ਸਾਲ 2006 ਵਿੱਚ ਸਭ ਤੋਂ ਪਹਿਲਾਂ T-20 ਟੀਮ ਦੀ ਅਗਵਾਈ ਕੀਤੀ ਸੀ। ਆਪਣੇ ਕਰੀਅਰ ਵਿੱਚ ਮਿਤਾਲੀ ਨੇ 88 T-20 ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 2364 ਦੌੜਾਂ ਬਣਾਈਆਂ ਹਨ।

Former Indian women captain Mithali Raj bids announces retirement from T20I ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਟੀ-20 ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

ਦੱਸ ਦੇਈਏ ਕਿ T-20 ਮਿਤਾਲੀ ਨੇ ਕੌਮਾਂਤਰੀ ਮੈਚ ਵਿੱਚ ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ । ਇਸ ਤੋਂ ਇਲਾਵਾ ਮਿਤਾਲੀ ਰਾਜ ਨੇ T-20 ਕੌਮਾਂਤਰੀ ਮੈਚ ਵਿੱਚ ਭਾਰਤ ਲਈ 2000 ਦੌੜਾਂ ਦਾ ਅੰਕੜਾ ਵੀ ਪਾਰ ਕਰ ਲਿਆ ਸੀ।

-PTCNews

Related Post