ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਦਾ ਦਿਹਾਂਤ

By  Shanker Badra October 15th 2020 02:14 PM

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਦਾ ਦਿਹਾਂਤ:ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ ਪਤਨੀ ਰਤਨੇਸ਼ ਪੁਆਰ ਅਤੇ ਧੀ ਮਨਿੰਦਰ ਪੁਆਰ ਛੱਡ ਗਏ ਹਨ। 85 ਸਾਲਾਂ ਡਾ: ਪੁਆਰ ਸਾਹਿਬ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ।

Former Punjabi University vice chancellor Joginder Singh Puar dies at 87 ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਦਾ ਦਿਹਾਂਤ

ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਉਹਨਾਂ ਦੇ ਪਿੰਡ ਲੱਧੇਵਾਲੀ ਜ਼ਿਲ੍ਹਾ ਜਲੰਧਰ ਵਿਖੇ ਅੱਜ ਦੁਪਹਿਰ ਬਾਅਦ 2.00 ਵਜੇ ਕੀਤਾ ਜਾਵੇਗਾ। ਪੰਜਾਬੀ ਭਾਸ਼ਾ ਲਈ ਜਿੰਨ੍ਹਾਂ ਕੰਮ ਉਨ੍ਹਾਂ ਨੇ ਕੀਤਾ ਸੀ ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਇਆ ਹੋਵੇਗਾ। ਇਸੇ ਕਰਕੇ ਉਨ੍ਹਾਂ ਨੂੰ ਭਾਸ਼ਾ ਸ਼ਾਸ਼ਤਰੀ ਦੇ ਤੌਰ `ਤੇ ਵੀ ਜਣਿਆ ਜਾਂਦਾ ਸੀ।

Former Punjabi University vice chancellor Joginder Singh Puar dies at 87 ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ. ਜੋਗਿੰਦਰ ਸਿੰਘ ਪੁਆਰ ਦਾ ਦਿਹਾਂਤ

ਡਾਕਟਰ ਪੁਆਰ ਦਾ ਜਨਮ 12 ਨਵੰਬਰ 1934 ਵਿਚ ਜਲੰਧਰ ਨੇੜਲੇ ਪਿੰਡ ਲੱਧੇਵਾਲੀ ਵਿਖੇ ਹੋਇਆ ਸੀ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ ਤੇ ਉਚੇਰੀ ਸਿੱਖਿਆ ਤੋਂ ਬਾਅਦ ਐਲਿਟ ਦੀ ਪੜ੍ਹਾਈ ਇੰਗਲੈਂਡ ਤੋਂ ਕੀਤੀ। ਡਾ. ਪੁਆਰ ਨੇ 1972 'ਚ ਪੰਜਾਬੀ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨ ਵਿਭਾਗ 'ਚ ਬਤੌਰ ਲੈਕਚਰਾਰ ਸੇਵਾ ਸ਼ੁਰੂ ਕੀਤੀ ,ਜਿਸ ਤੋਂ ਬਾਅਦ 1986 ਵਿਚ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਅਧਿਐਨ ਸਕੂਲ ਵਿਚ ਬਤੌਰ ਪ੍ਰੋਫੈਸਰ ਸੇਵਾ ਨਿਭਾਈ।

educare

1992 ਤੋਂ 1998 ਤੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵਜੋਂ ਸੇਵਾਵਾਂ ਨਿਭਾਈਆਂ ਸਨ। ਡਾ. ਪੁਆਰ ਦੇ ਅਕਾਲ ਚਲਾਣੇ 'ਤੇ ਪੰਜਾਬੀ ਯੂਨੀਵਰਸਿਟੀ ਵਿਚ ਸੋਗ ਦੀ ਲਹਿਰ ਹੈ। ਵਾਈਸ ਚਾਂਸਲਰ ਡਾ. ਬੀਐੱਸ ਘੁੰਮਣ, ਡੀਨ ਅਕਾਦਮਿਕ ਡਾ.ਅੰਮ੍ਰਿਤਪਾਲ ਕੌਰ, ਗੁਰਮਤਿ ਸੰਗੀਤ ਵਿਭਾਗ ਦੇ ਸਾਬਕਾ ਮੁਖੀ ਡਾ. ਗੁਰਨਾਮ ਸਿੰਘ ਸਮੇਤ ਹੋਰਨਾਂ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

-PTCNews

Related Post