ਸ਼ਾਹੀਨ ਬਾਗ 'ਚ ਧਰਨੇ 'ਤੇ ਬੈਠੇ ਇੱਕ ਪਰਿਵਾਰ ਦੇ ਬੱਚੇ ਦੀ ਹੋਈ ਮੌਤ, ਬੱਚੇ ਦੇ ਜਾਣ ਮਗਰੋਂ ਵੀ ਨਹੀਂ ਛੱਡਿਆ ਧਰਨਾ ਪ੍ਰਦਰਸ਼ਨ

By  Shanker Badra February 4th 2020 03:00 PM -- Updated: February 4th 2020 03:04 PM

ਸ਼ਾਹੀਨ ਬਾਗ 'ਚ ਧਰਨੇ 'ਤੇ ਬੈਠੇ ਇੱਕ ਪਰਿਵਾਰ ਦੇ ਬੱਚੇ ਦੀ ਹੋਈ ਮੌਤ, ਬੱਚੇ ਦੇ ਜਾਣ ਮਗਰੋਂ ਵੀ ਨਹੀਂ ਛੱਡਿਆ ਧਰਨਾ ਪ੍ਰਦਰਸ਼ਨ:ਨਵੀਂ ਦਿੱਲੀ : ਦਿੱਲੀ ਦੇ ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ 'ਚ ਪਿਛਲੇ ਲਗਭਗ 2 ਮਹੀਨੇ ਤੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਇਸ ਧਰਨੇ ਪ੍ਰਦਰਸ਼ਨ 4 ਮਹੀਨੇ ਦਾ ਬੱਚਾ ਮੁਹੰਮਦ ਜਹਾਨ ਆਪਣੀ ਮਾਂ ਨਾਲ ਹਰ ਰੋਜ਼ ਸ਼ਾਹੀਨ ਬਾਗ 'ਚ ਆਉਂਦਾ ਸੀ ਅਤੇ ਹੁਣ ਉਸਦੀ ਠੰਢ ਲੱਗਣ ਨਾਲ ਮੌਤ ਹੋ ਗਈ ਹੈ।

Four-Month-Old Baby Death After Being Regularly Taken To Shaheen Bagh Protest In Harsh Cold ਸ਼ਾਹੀਨ ਬਾਗ 'ਚ ਧਰਨੇ 'ਤੇ ਬੈਠੇ ਇੱਕ ਪਰਿਵਾਰ ਦੇ ਬੱਚੇ ਦੀ ਹੋਈ ਮੌਤ, ਬੱਚੇ ਦੇ ਜਾਣ ਮਗਰੋਂ ਵੀ ਨਹੀਂ ਛੱਡਿਆ ਧਰਨਾ ਪ੍ਰਦਰਸ਼ਨ

ਮਿਲੀ ਜਾਣਕਾਰੀ ਅਨੁਸਾਰ ਮਾਸੂਮ ਬੱਚੇ ਦੇ ਪਿਤਾ ਮੁਹੰਮਦ ਆਰਿਫ਼ ਅਤੇ ਮਾਂ ਨਾਜ਼ੀਆ ਦਿੱਲੀ ਦੇ ਬਾਟਲਾ ਹਾਊਸ ਇਲਾਕੇ 'ਚ ਇੱਕ ਛੋਟੀ ਜਿਹੀ ਝੁੱਗੀ 'ਚ ਰਹਿੰਦੇ ਹਨ। ਬਰੇਲੀ ਦੇ ਰਹਿਣ ਵਾਲੇ ਇਸ ਜੋੜੇ ਦੀ 5 ਸਾਲ ਦੀ ਬੇਟੀ ਅਤੇ 1 ਸਾਲ ਦਾ ਬੇਟਾ ਹੈ। ਆਰਿਫ ਹੱਥ ਕਢਾਈ ਦਾ ਕਾਰੀਗਰ ਹੈ ਅਤੇ ਨਾਲ ਹੀ ਈ-ਰਿਕਸ਼ਾ ਚਲਾਉਂਦਾ ਹੈ। ਉਸ ਦੀ ਪਤਨੀ ਵੀ ਕਢਾਈ ਦੇ ਕੰਮ 'ਚ ਉਸ ਦੀ ਮਦਦ ਕਰਦੀ ਹੈ।

Four-Month-Old Baby Death After Being Regularly Taken To Shaheen Bagh Protest In Harsh Cold ਸ਼ਾਹੀਨ ਬਾਗ 'ਚ ਧਰਨੇ 'ਤੇ ਬੈਠੇ ਇੱਕ ਪਰਿਵਾਰ ਦੇ ਬੱਚੇ ਦੀ ਹੋਈ ਮੌਤ, ਬੱਚੇ ਦੇ ਜਾਣ ਮਗਰੋਂ ਵੀ ਨਹੀਂ ਛੱਡਿਆ ਧਰਨਾ ਪ੍ਰਦਰਸ਼ਨ

ਨਾਜ਼ੀਆ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਦੀ ਮੌਤ ਬੀਤੀ 30 ਜਨਵਰੀ ਦੀ ਰਾਤ ਨੂੰ ਪ੍ਰਦਰਸ਼ਨ ਤੋਂ ਘਰ ਵਾਪਸ ਪਰਤਣ ਤੋਂ ਬਾਅਦ ਹੀ ਹੋ ਗਈ। ਉਸ ਨੇ ਦੱਸਿਆ "ਮੈਂ ਸ਼ਾਹੀਨ ਬਾਗ ਤੋਂ ਦੇਰ ਰਾਤ 1 ਵਜੇ ਘਰ ਆਈ ਸੀ। ਮੁਹੰਮਦ ਜਹਾਨ ਅਤੇ ਬਾਕੀ ਬੱਚਿਆਂ ਨੂੰ ਸੁਲਾਉਣ ਤੋਂ ਬਾਅਦ ਮੈਂ ਵੀ ਸੌ ਗਈ। ਜਦੋਂ ਸਵੇਰੇ ਵੇਖਿਆ ਤਾਂ ਜਹਾਨ ਸੁੱਤਾ ਹੋਇਆ ਹੈ ਤੇ ਕੋਈ ਹਰਕਤ ਨਹੀਂ ਕਰ ਰਿਹਾ।

Four-Month-Old Baby Death After Being Regularly Taken To Shaheen Bagh Protest In Harsh Cold ਸ਼ਾਹੀਨ ਬਾਗ 'ਚ ਧਰਨੇ 'ਤੇ ਬੈਠੇ ਇੱਕ ਪਰਿਵਾਰ ਦੇ ਬੱਚੇ ਦੀ ਹੋਈ ਮੌਤ, ਬੱਚੇ ਦੇ ਜਾਣ ਮਗਰੋਂ ਵੀ ਨਹੀਂ ਛੱਡਿਆ ਧਰਨਾ ਪ੍ਰਦਰਸ਼ਨ

ਉਹ 31 ਜਨਵਰੀ ਦੀ ਸਵੇਰ ਨੇੜਲੇ ਅਲਸ਼ਿਫਾ ਹਸਪਤਾਲ 'ਚ ਜਹਾਨ ਨੂੰ ਲੈ ਗਏ ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਮੌਤ ਤੋਂ ਬਾਅਦ ਵੀ ਜੋੜਾ ਧਰਨੇ 'ਤੇ ਜਾ ਰਿਹਾ ਹੈ। ਹਾਲਾਂਕਿ ਉਸ ਦੀ ਮਾਂ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਪ੍ਰਦਰਸ਼ਨ 'ਚ ਹਿੱਸਾ ਲਵੇਗੀ, ਕਿਉਂਕਿ ਇਹ ਉਸ ਦੇ ਬੱਚਿਆਂ ਦੇ ਭਵਿੱਖ ਲਈ ਹੈ।

-PTCNews

Related Post