ਜੇਲ੍ਹ ਵਿਚੋਂ ਕੈਦੀ ਹੈਲੀਕਾਪਟਰ ਉਡਾ ਕੇ ਹੋਇਆ ਫ਼ਰਾਰ,ਪੁਲਿਸ ਵੱਲੋਂ ਭਾਲ ਸ਼ੁਰੂ

By  Shanker Badra July 2nd 2018 09:20 PM

ਜੇਲ੍ਹ ਵਿਚੋਂ ਕੈਦੀ ਹੈਲੀਕਾਪਟਰ ਉਡਾ ਕੇ ਹੋਇਆ ਫ਼ਰਾਰ,ਪੁਲਿਸ ਵੱਲੋਂ ਭਾਲ ਸ਼ੁਰੂ:ਫ਼ਰਾਂਸ ਵਿੱਚ ਇੱਕ ਮੋਸਟ ਵਾਂਟੇਡ ਅਪਰਾਧੀ ਜੇਲ੍ਹ ਵਿਚੋਂ ਹੈਲੀਕਾਪਟਰ ਵਿਚ ਸਵਾਰ ਹੋ ਕੇ ਫਰਾਰ ਹੋ ਗਿਆ।ਦਰਅਸਲ,46 ਸਾਲ ਦਾ ਇਹ ਮੁਜ਼ਰਮ ਰੇਡੋਇਨ ਫੇਡ ਪੇਰੀਸ ਦੇ ਦੱਖਣ ਪੂਰਬ ਵਿਚ ਸਥਿਤ ਰਿਊ ਜੇਲ੍ਹ ਵਿਚ ਬੰਦ ਸੀ।ਦੱਸ ਦਈਏ ਕਿ ਬੀਤੀ ਸਵੇਰ ਉਹ ਕੁੱਝ ਹਥਿਆਰਬੰਦ ਲੋਕਾਂ ਦੀ ਮਦਦ ਨਾਲ ਜੇਲ੍ਹ ਵਿਚੋਂ ਭੱਜਣ 'ਚ ਕਾਮਯਾਬ ਹੋ ਗਿਆ।ਪੁਲਿਸ ਹੁਣ ਤੱਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਉਸ ਵੱਲੋਂ ਇਹ ਮਜ਼ਬੂਤ ਜੇਲ੍ਹ ਕਿਵੇਂ ਤੋੜੀ ਗਈ ਤੇ ਉਸ ਦੀ ਮਦਦ ਕਰਨ ਵਾਲੇ ਵਿਅਕਤੀ ਕੌਣ ਸਨ? ਦੱਸ ਦਈਏ ਕਿ ਰੇਡੋਇਨ ਕੋਈ ਆਮ ਅਪਰਾਧੀ ਨਹੀਂ ਹੈ।France jail prisoner Helicopter Blown up Fugitiveਰੇਡੀਓਨ ਨੂੰ 2010 ਵਿਚ ਚੋਰੀ ਅਤੇ ਇੱਕ ਮਹਿਲਾ ਪੁਲਸਕਰਮੀ ਦੀ ਹੱਤਿਆ ਦੇ ਮਾਮਲੇ ਵਿਚ 25 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।ਦੱਸਣਯੋਗ ਹੈ ਕਿ ਰੇਡੋਇਨ ਫੇਡ ਪਹਿਲਾਂ ਵੀ ਜੇਲ੍ਹ ਤੋੜ ਕੇ ਭੱਜ ਚੁੱਕਿਆ ਹੈ ਅਤੇ ਇਹ ਉਸ ਲਈ ਕੋਈ ਪਹਿਲਾ ਮਾਮਲਾ ਨਹੀਂ ਹੈ।ਅਫਸਰਾਂ ਨੇ ਦੱਸਿਆ ਕਿ ਰੇਡੋਇਨ 5 ਸਾਲ ਪਹਿਲਾਂ ਪੂਰਬੀ ਫ਼ਰਾਂਸ ਵਿਚ ਇੱਕ ਜੇਲ੍ਹ ਵਿੱਚ ਬੰਦ ਸੀ।ਉਦੋਂ ਉਸਨੇ ਜੇਲ੍ਹ ਵਿਚ ਡਾਇਨਾਮਾਇਟ ਬਲਾਸਟ ਕਰ ਕੇ 6 ਪੁਲਸਕਰਮੀਆਂ ਨੂੰ ਬੰਧਕ ਬਣਾ ਲਿਆ ਸੀ। ਜਿਸ ਤੋਂ ਬਾਅਦ ਉਹ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਸੀ।France jail prisoner Helicopter Blown up Fugitiveਰੇਡੀਓਨ ਇਕ ਬਹੁਤ ਸ਼ਾਤਰ 'ਤੇ ਖ਼ਤਰਨਾਕ ਮੁਜ਼ਰਮ ਹੈ ਹਾਲਾਂਕਿ, ਪੁਲਿਸ ਨੇ 6 ਹਫਤੇ ਤੱਕ ਉਸ ਦੀ ਭਾਲ ਕੀਤੀ ਅਤੇ ਇੱਕ ਲੰਬੀ ਜੱਦੋ ਜਹਿਦ ਤੋਂ ਬਾਅਦ ਉਸਨੂੰ ਲੱਭਣ ਵਿਚ ਕਾਮਯਾਬ ਹੋ ਗਈ ਜਿੱਥੇ ਉਸਨੂੰ ਫਿਰ ਤੋਂ ਗਿਰਫ਼ਤਾਰ ਕੀਤਾ ਗਿਆ। ਪੁਲਿਸ ਨੇ ਜੇਲ੍ਹ ਵਿੱਚੋ ਫ਼ਰਾਰ ਹੋਣ ਲਈ ਵਰਤਿਆ ਹੈਲੀਕਾਪਟਰ ਬਰਾਮਦ ਕਰ ਲਿਆ ਹੈ,ਪੁਲਿਸ ਅਫਸਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਹੈਲੀਕਾਪਟਰ ਨੂੰ ਪੈਰਿਸ ਤੋਂ ਹੀ ਬਰਾਮਦ ਕਰ ਲਿਆ ਹੈ।ਪੁਲਿਸ ਨੂੰ ਫੇਡ ਦੇ ਬਾਰੇ ਵਿਚ ਹਲੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ।

-PTCNews

Related Post