ਫਰਾਂਸ 'ਚ ਵਿਲੱਖਣ ਤਰੀਕੇ ਨਾਲ ਚੱਲੇਗਾ ਸਫਾਈ ਅਭਿਆਨ, ਕਾਵਾਂ ਨੂੰ ਕੂੜਾ ਚੁੱਕਣ ਦੀ ਦਿੱਤੀ ਜਾ ਰਹੀ ਸਿਖਲਾਈ

By  Joshi August 17th 2018 01:26 PM -- Updated: August 17th 2018 04:31 PM

ਫਰਾਂਸ 'ਚ ਸਫਾਈ ਅਭਿਆਨ ਵੱਖਰੇ ਤਰੀਕੇ ਨਾਲ ਚਲਾਇਆ ਜਾਵੇਗਾ। ਉੱਥੇ ਸਫ਼ਾਈ ਵੱਲ ਖਾਸ ਧਿਆਨ ਦੇਣ ਲਈ ਅਲੱਗ ਅਲੱਗ ਕਿਸਮ ਦੇ ਕਾਵਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ। ਦਰਅਸਲ ਫ੍ਰਾਂਸ ਦੀ ਇਤਿਹਾਸਕ ਪਾਰਕ ਪਿਯੂ ਡਿਯੂ ਵਿੱਚ ਕੂੜਾ ਚੁੱਕਣ ਲਈ ਕਾਵਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਕਿ ਪਾਰਕ ਨੂੰ ਸਵੱਛ ਰੱਖਣ ਦੇ ਨਾਲ ਵਾਤਾਵਰਨ ਦੀ ਸੁਰੱਖਿਆ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਹੁਣ ਤੱਕ ਤਕਰੀਬਨ ੬ ਕਾਂ ਇਸ ਹੁਨਰ ਨੂੰ ਪੂਰੀ ਤਰ੍ਹਾਂ ਸਿੱਖ ਚੁੱਕੇ ਹਨ ।ਸਫ਼ਾਈ ਦਾ ਧਿਆਨ ਰੱਖਣ ਲਈ ਜਿਹੜੇ ਕਾਂ ਚੁਣੇ ਗਏ ਹਨ ਉਨ੍ਹਾਂ ਨੂੰ ਸਭ ਤੋਂ ਸਮਾਰਟ ਆਖਿਆ ਜਾਂਦਾ ਹੈ, ਇਨ੍ਹਾਂ ਕਾਵਾਂ ਵਿੱਚ ਰੁਕ ਪ੍ਰਜਾਤੀ, ਕੈਰੀਅਨ ਕਾਂ, ਜੈਕਡਾ, ਅਤੇ ਰਾਵੇਨ ਪ੍ਰਜਾਤੀ ਦੇ ਕਾਂ ਸ਼ਾਮਲ ਹਨ।

ਇਨ੍ਹਾਂ ਕਾਵਾਂ ਬਾਰੇ ਇਹ ਆਖਿਆ ਜਾ ਰਿਹਾ ਹੈ ਕਿ ਇਹ ਇਨਸਾਨਾਂ ਦੀਆਂ ਗੱਲਾਂ ਨੂੰ ਚੰਗੇ ਤਰੀਕੇ ਨਾਲ ਸਮਝ ਵੀ ਲੈਂਦੇ ਹਨ ਅਤੇ ਉਨ੍ਹਾਂ ਨਾਲ ਦੋਸਤੀ ਕਰਨ ਵਿੱਚ ਵੀ ਸਭ ਤੋਂ ਤੇਜ਼ ਹੁੰਦੇ ਹਨ ।

—PTC News

Related Post