ਫਰੈਂਕਫਰਟ : ਕੋਲਨ ਦੇ ਗੁਰਦੁਆਰਾ ਸਾਹਿਬ 'ਤੇ ਹੋਇਆ ਨਸਲੀ ਹਮਲਾ , ਗੇਟ 'ਤੇ ਲਿਖਿਆ - ਸਾਡਾ ਦੇਸ਼ ਛੱਡੋ

By  Shanker Badra April 5th 2019 06:16 PM

ਫਰੈਂਕਫਰਟ : ਕੋਲਨ ਦੇ ਗੁਰਦੁਆਰਾ ਸਾਹਿਬ 'ਤੇ ਹੋਇਆ ਨਸਲੀ ਹਮਲਾ , ਗੇਟ 'ਤੇ ਲਿਖਿਆ - ਸਾਡਾ ਦੇਸ਼ ਛੱਡੋ:ਫਰੈਂਕਫਰਟ : ਕੋਲਨ ਦੇ ਗੁਰਦੁਆਰਾ ਸਾਹਿਬ 'ਤੇ ਨਸਲੀ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਥੇ ਕੋਲਨ ਦੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ 'ਤੇ ਬੀਤੇ ਦਿਨ ਅਣਪਛਾਤੇ ਵਿਅਕਤੀਆਂ ਵੱਲੋਂ ਜਰਮਨ ਭਾਸ਼ਾ ਵਿਚ 'ਮੂਸ ਰਾਊਸ' ਲਿਖਿਆ ਗਿਆ, ਜਿਸ ਦਾ ਮਤਲਬ ਹੈ ਕਿ ਬਾਹਰ ਨਿਕਲੋ -ਭਾਵ ਸਾਡਾ ਦੇਸ਼ ਛੱਡੋ।

Frankfurt Colon Gurdwara Sahib Racial attack ਫਰੈਂਕਫਰਟ : ਕੋਲਨ ਦੇ ਗੁਰਦੁਆਰਾ ਸਾਹਿਬ 'ਤੇ ਹੋਇਆ ਨਸਲੀ ਹਮਲਾ , ਗੇਟ 'ਤੇ ਲਿਖਿਆ - ਸਾਡਾ ਦੇਸ਼ ਛੱਡੋ

ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।ਓਥੇ ਕੁੱਝ ਵਿਅਕਤੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਸ਼ਰੇਆਮ ਸਿੱਖਾਂ ਨੂੰ ਜਰਮਨ ਛੱਡਣ ਲਈ ਕਹਿ ਰਹੇ ਹਨ।

Frankfurt Colon Gurdwara Sahib Racial attack ਫਰੈਂਕਫਰਟ : ਕੋਲਨ ਦੇ ਗੁਰਦੁਆਰਾ ਸਾਹਿਬ 'ਤੇ ਹੋਇਆ ਨਸਲੀ ਹਮਲਾ , ਗੇਟ 'ਤੇ ਲਿਖਿਆ - ਸਾਡਾ ਦੇਸ਼ ਛੱਡੋ

ਇਸ ਘਟਨਾ 'ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਭਾਰਤੀ ਕੌਂਸਲੇਟ ਫਰੈਂਕਫਰਟ ਨੇ ਕੋਲਨ ਦੀ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਪੁਲਿਸ ਤਾਇਨਾਤ ਕਰਨ ਦੀ ਮੰਗ ਕੀਤੀ ਹੈ ,ਜਿਸ ਤੋਂ ਬਾਅਦ ਕੋਲਨ ਦੀ ਪੁਲਿਸ ਨੇ ਵੀ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ।

-PTCNews

Related Post