ਗਗਨਦੀਪ ਕੌਰ ਤੇਜਾ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਬਣੇ

By  Joshi April 17th 2018 02:26 PM -- Updated: April 17th 2018 02:54 PM

ਗਗਨਦੀਪ ਕੌਰ ਤੇਜਾ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਬਣੇ

ਕਿਸੇ ਮੀਡੀਆ ਕਲੱਬ ਦੀ ਅਗਵਾਈ ਕਰਨ ਵਾਲੀ ਰਾਜ ਦੀ ਪਹਿਲੀ ਮਹਿਲਾ ਪ੍ਰਧਾਨ

ਸਾਰੀ ਟੀਮ ਦੀ ਬਿਨਾਂ ਮੁਕਾਬਲਾ ਹੋਈ ਚੋਣ

ਪਟਿਆਲਾ, 17 ਅਪ੍ਰੈਲ : ਸ੍ਰੀਮਤੀ ਗਗਨਦੀਪ ਕੌਰ ਤੇਜਾ ਨੂੰ ਅੱਜ ਪਟਿਆਲਾ ਮੀਡੀਆ ਕਲੱਬ (ਰਜਿ.) ਪਟਿਆਲਾ ਦਾ ਪ੍ਰਧਾਨ ਚੁਣ ਲਿਆ ਗਿਆ। ਅੱਜ ਨਾਮਜ਼ਦਗੀ ਪੱਤਰਾਂ ਦੀ ਘੋਖ ਤੇ ਨਾਮ ਵਾਪਸੀ ਦੀ ਪ੍ਰਕਿਰਿਆ ਸੰਪੰਨ ਹੋਣ ਮਗਰੋਂ ਸਾਰੀ ਟੀਮ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤਾ ਗਿਆ।

ਨਤੀਜਿਆਂ ਦੀ ਘੋਸ਼ਣਾ ਕਰਦਿਆਂ ਸਾਬਕਾ ਡੀ ਪੀ ਆਰ ਓ ਤੇ ਚੋਣ ਦੇ ਰਿਟਰਨਿੰਗ ਅਫਸਰ ਸ੍ਰੀ ਉਜਾਗਰ ਸਿੰਘ ਨੇ ਦੱਸਿਆ ਕਿ ਸ੍ਰੀ ਚਿਰੰਜੀਵ ਜੋਸ਼ੀ ਵੱਲੋਂ ਜੁਆਇੰਟ ਸਕੱਤਰ ਦੇ ਅਹੁਦੇ ਲਈ ਨਾਮ ਵਾਪਸ ਲਏ ਜਾਣ ਤੋਂ ਬਾਅਦ ਸਾਰੀ ਟੀਮ ਦੀ ਚੋਣ ਬਿਨਾਂ ਮੁਕਾਬਲਾ ਹੀ ਨੇਪਰੇ ਚੜ• ਗਈ ਹੈ।

ਉਹਨਾਂ ਦੱਸਿਆ ਕਿ ਸ੍ਰੀਮਤੀ ਗਗਨਦੀਪ ਕੌਰ ਤੇਜਾ ਦਾ ਟ੍ਰਿਬਿਊਨ ਦੇ ਪ੍ਰਧਾਨ ਚੁਣੇ ਜਾਣ ਤੋਂ ਇਲਾਵਾ ਸ੍ਰੀ ਰਾਜੇਸ਼ ਸ਼ਰਮਾ ਪੰਜੌਲਾ ਪੰਜਾਬ ਕੇਸਰੀ ਨੂੰ ਸਕੱਤਰ ਜਨਰਲ, ਸ੍ਰੀ ਨਵਦੀਪ ਢੀਂਡਰਾ ਪੰਜਾਬੀ ਜਾਗਰਣ ਨੂੰ ਸੀਨੀਅਰ ਮੀਤ ਪ੍ਰਧਾਨ, ਸ੍ਰੀ ਪਰਮੀਤ ਸਿੰਘ ਜਗਬਾਣੀ ਨੂੰ ਸਕੱਤਰ, ਸ੍ਰੀ ਗੁਰਪ੍ਰੀਤ ਸਿੰਘ ਚੱਠਾ ਰੋਜ਼ਾਨਾ ਅਜੀਤ ਨੂੰ ਖਜਾਨਚੀ, ਸ੍ਰੀ ਮਨੀਸ਼ ਸਰਹਿੰਦੀ ਟਾਈਮਜ਼ ਆਫ ਇੰਡੀਆ ਤੇ ਸ੍ਰੀ ਖੁਸ਼ਵੀਰ ਤੂਰ ਸੱਚ ਕਹੂੰ ਨੂੰ ਮੀਤ ਪ੍ਰਧਾਨ, ਸ੍ਰੀ ਭਾਰਤ ਭੂਸ਼ਣ ਹਿੰਦੋਸਤਾਨ ਟਾਈਮਜ਼ ਨੂੰ ਜੁਆਇੰਟ ਸਕੱਤਰ ਫੋਟੋ ਜਰਨਲਿਸਟ, ਸ੍ਰੀ ਸੰਜੇ ਵਰਮਾ ਦੈਨਿਕ ਜਾਗਰਣ ਤੇ ਸ੍ਰੀ ਯੋਗੇਸ਼ ਧੀਰ ਦੈਨਿਕ ਸਵੇਰਾ ਨੂੰ ਜੁਆਇੰਟ ਸਕੱਤਰ ਅਤੇ ਸ੍ਰੀ ਕਵਰਦੀਪ ਸਿੰਘ  ਹਿੰਦੋਸਤਾਨ ਟਾਈਮਜ਼ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ।

gagandeep-kaur-teja-patiala-media-club-president gagandeep-kaur-teja-patiala-media-club-president

ਇਸ ਮੌਕੇ ਸ੍ਰੀਮਤੀ ਗਗਨਦੀਪ ਕੌਰ ਤੇਜਾ ਨੇ ਕਿਹਾ ਕਿ ਉਹ ਸਾਰੇ ਮੈਂਬਰਾਂ ਦੇ ਧੰਨਵਾਦੀ ਹਨ ਜਿਹਨਾਂ ਨੇ ਸਾਰੀ ਟੀਮ ਬਿਨਾਂ ਮੁਕਾਬਲਾ ਚੁਣੀ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਪਿਛਲੇ ਰਹਿੰਦੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਦੀ ਬੇਹਤਰੀ ਲਈ ਕੰਮ ਕਰੇਗੀ।

ਸ੍ਰੀ ਰਾਜੇਸ਼ ਸ਼ਰਮਾ ਸਕੱਤਰ ਜਨਰਲ ਨੇ ਇਸ ਮੌਕੇ ਕਿਹਾ ਕਿ ਸਾਰੇ ਟੀਮ ਮੈਂਬਰਾਂ ਨੇ ਇਕ ਮਹਿਲਾ ਦੀ ਚੋਣ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਵਜੋਂ ਕਰ ਕੇ ਵੱਡਾ ਤੇ ਇਤਿਹਾਸਕ ਫੈਸਲਾ ਲਿਆ ਹੈ ਤੇ ਉਹ ਆਸ ਕਰਦੇ ਹਨ ਕਿ ਸ੍ਰੀਮਤੀ ਗਗਨਦੀਪ ਕੌਰ ਤੇਜਾ ਆਪਣੀਆਂ ਪ੍ਰਾਪਤੀਆਂ ਨਾਲ ਵੱਡੀ ਉਦਾਹਰਣ ਪੇਸ਼ ਕਰਨਗੇ।

—PTC News

Related Post